ਅੰਮ੍ਰਿਤਸਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮਨਾਈ ਗਈ। ਬਰਸੀ ਦੌਰਾਨ ਪੰਜਾਬੀ ਐਕਟਰ ਦੀਪ ਸਿੱਧੂ ਤੋਂ ਇਲਾਵਾਂ ਕਈ ਹੋਰ ਵੱਡੀਆ ਸਖ਼ਸੀਅਤਾਂ ਵੀ ਸ਼ਾਮਿਲ ਹੋਈਆਂ। ਉੱਥੇ ਹੀ ਦੀਪ ਸਿੱਧੂ ਦਾ ਮੁੜ ਤੋਂ ਸਰਕਾਰਾਂ ਖਿਲਾਫ਼ ਗੁੱਸਾ ਫੁੱਟਿਆ ਅਤੇ ਉਹਨਾਂ ਵੱਲੋਂ ਜਮ ਕੇ ਨਿਸ਼ਾਨੇ ਸਾਧੇ ਗਏ।
ਦੀਪ ਸਿੱਧੂ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਨੇ ਅਤੇ ਉਹਨਾਂ ਨੇ 20ਵੀਂ ਸਦੀਂ ‘ਚ 25 ਹਜ਼ਾਰ ਨਾਜਾਇਜ਼ ਪੁਲਿਸ ਵੱਲੋਂ ਮਾਰੇ ਗਏ ਨੌਜਵਾਨਾਂ ਦਾ ਵੇਰਵਾ ਜਨਤਕ ਕੀਤਾ ਸੀ। ਉਹਨਾਂ ਇਲਜ਼ਾਮ ਲਾਇਆ ਕਿ ਭਾਰਤ ਦੀ ਕੇਂਦਰ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ’ਚ ਲੱਗੀ ਹੋਈ ਹੈ ਜੋ ਕਿ ਕਦੀ ਵੀ ਨਹੀਂ ਹੋ ਸਕਦਾ।
ਦੀਪ ਸਿੱਧੂ ਨੇ ਪੰਜਾਬੀਆਂ ਨੂੰ ਹਲੂਣਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੱਕਾਂ ਵਾਸਤੇ ਖੜ੍ਹੇ ਹੋਣਾ ਪਏਗਾ ਤਾਂ ਜੋ ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਹੋਣ ਤੋਂ ਬਚਾਇਆ ਜਾ ਸਕੇ। ਪੰਜਾਬੀ ਐਕਟਰ ਦੀਪ ਸਿੱਧੂ ਨੇ ਕਿਹਾ ਕਿ ਅੱਜ ਤੱਕ ਪੰਜਾਬੀ ਆਪਣੀ ਹੋਂਦ ਦੀ ਲੜਾਈ ਨੂੰ ਨਹੀਂ ਸਮਝ ਸਕੇ। ਉਹਨਾਂ ਦੱਸਿਆ ਕਿ ਆਪਣੇ ਹੱਕਾਂ ਲਈ ਲੜਨ ਲਈ ਪੰਜਾਬੀਆਂ ਨੂੰ ਬਿਉਂਤਬੰਦੀ ਬਣਾਉਣ ਅਤੇ ਜਾਗਰੂਕ ਹੋਣ ਦੀ ਲੋੜ ਹੈ।
SGPC ਪ੍ਰਧਾਨ ਖ਼ਿਲਾਫ਼ ਅਮਰੀਕ ਸਿੰਘ ਅਜਨਾਲਾ ਦਾ ਸਭ ਤੋਂ ਵੱਡਾ ਐਕਸ਼ਨ
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬਰਸੀ ‘ਤੇ ਪਹੁੰਚੇ ਦੀਪ ਸਿੱਧੂ ਵੱਲੋਂ ਜਿੱਥੇ ਉਹਨਾਂ ਨੂੰ ਸਰਧਾਜ਼ਲੀ ਦਿੱਤੀ ਗਈ ਉੱਥੇ ਹੀ ਪੰਜਾਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਹਲੂਣਾ ਦਿੱਤਾ ਗਿਆ। ਦੱਸ ਦਈਏ ਕਿ ਭਾਈ ਖਾਲੜਾ ਨੂੰ 05 ਸਤੰਬਰ 1995 ਦੀ ਸਵੇਰ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਚੱਕ ਲਿਆ ਗਿਆ ਤੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਖੁਲਾਸਾ ਸੀ. ਬੀ. ਆਈ. ਨੇ ਵੀ ਕੀਤਾ ਹੈ। ਇਸ ਕੇਸ ਦੀ ਜਾਂਚ ਅੱਜ ਵੀ ਸੀ.ਬੀ.ਆਈ. ਕਰ ਰਹੀ ਹੈ, ਪਰ ਹਾਲੇ ਤੱਕ ਵੀ ਭਾਈ ਖਾਲੜਾ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ।
