News

ਮਮਤਾ ਬੈਨਰਜੀ ਨੇ ਭਾਜਪਾ ’ਤੇ ਕੀਤੇ ਸ਼ਬਦੀ ਹਮਲੇ, ਦਿੱਤਾ ਇਹ ਬਿਆਨ

ਭਾਜਪਾ ਅਤੇ ਟੀਐਮਸੀ ਕਾਂਗਰਸ ਵਿਚਕਾਰ ਚੋਣਾਂ ਨੂੰ ਲੈ ਕੇ ਘਮਾਸਾਨ ਜਾਰੀ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਰੈਦਿਘੀ ਵਿੱਚ ਇੱਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਸਲਮਾਨਾਂ ਨੂੰ ਹੈਦਰਾਬਾਦ ਦੀ ਭਾਜਪਾ ਦੇ ਸਮਰਥਨ ਵਾਲੀ ਪਾਰਟੀ ਅਤੇ ਉਸ ਦੀਆਂ ਬੰਗਾਲ ਦੀ ਸਹਿਯੋਗੀ ਪਾਰਟੀਆਂ ਦੇ ਜਾਲ ਵਿੱਚ ਨਾ ਫਸਣ ਦੀ ਵੀ ਅਪੀਲ ਕੀਤੀ ਜੋ ਮਤਾਂ ਦਾ ਧਰੁਵੀਕਰਨ ਕਰਨ ਆਈਆਂ ਹਨ।

Coronavirus in India: 150% surge in 70 districts, PM Modi calls for quick,  decisive steps | India News,The Indian Express

ਉਹਨਾਂ ਕਿਹਾ ਕਿ ਮੈਂ ਇਕ ਹਿੰਦੂ ਹਾਂ ਜੋ ਹਰ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਚੰਡੀ ਮੰਤਰ ਦਾ ਜਾਪ ਕਰਦੀ ਹਾਂ ਪਰ ਮੈਂ ਹਰ ਧਰਮ ਨੂੰ ਸਨਮਾਨ ਦੇਣ ਦੀ ਅਪਣੀ ਪਰੰਪਰਾ ਵਿੱਚ ਵਿਸ਼ਵਾਸ ਰੱਖਦੀ ਹਾਂ। ਦਲਿਤਾਂ ਦੇ ਘਰ ਵਿੱਚ ਭੋਜਨ ਖਾਣ ਤੇ ਭਾਜਪਾ ਆਗੂਆਂ ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਕਿਹਾ ਕਿ ਮੈਂ ਇਕ ਬ੍ਰਾਹਮਣ ਮਹਿਲਾ ਹਾਂ ਪਰ ਮੇਰੀ ਕਰੀਬੀ ਸਹਿਯੋਗੀ ਇਕ ਅਨੁਸੂਚਿਤ ਜਾਤੀ ਦੀ ਮਹਿਲਾ ਹੈ ਜੋ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ।

ਉਹ ਮੇਰੇ ਲਈ ਭੋਜਨ ਵੀ ਬਣਾਉਂਦੀ ਹੈ। ਉਹਨਾਂ ਭਾਜਪਾ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੋ ਦਲਿਤ ਦੇ ਘਰ ਭੋਜਨ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਕੇ ਖਾ ਰਹੇ ਹਨ ਉਹ ਦਲਿਤ ਵਿਰੋਧੀ, ਪਿਛੜਾ ਵਰਗ ਵਿਰੋਧੀ ਅਤੇ ਘੱਟ ਗਿਣਤੀ ਵਿਰੋਧੀ ਹਨ।

ਉੱਥੇ ਹੀ ਉਨ੍ਹਾਂ ਅਸਦੁਦੀਨ ਓਵੈਸੀ ਦੀ ਪ੍ਰਧਾਨਗੀ ਵਾਲੀ ਏ.ਆਈ.ਐੱਮ.ਆਈ.ਐੱਮ. ਅਤੇ ਅਬਾਸ ਸਿਦਿੱਕੀ ਦੀ ਆਈ.ਐੱਸ.ਐੱਫ. ’ਤੇ ਨਿਸ਼ਾਨਾ ਲਗਾਉਂਦੇ ਹੋਏ ਇਹ ਟਿਪਣੀ ਕੀਤੀ। ਓਵੈਸੀ ਅਤੇ ਸਿਦਿੱਕੀ ਦੋਵਾਂ ਨੇ ਪਹਿਲਾਂ ਟੀਐੱਮਸੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਆਈ.ਐੱਸ.ਐੱਫ. ਮਾਕਪਾ ਅਤੇ ਕਾਂਗਰਸ ਦੇ ਗਠਜੋੜ ਨਾਲ ਚੋਣਾਂ ਲੜ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top