News

ਕਿਸਾਨਾਂ-ਮਛੇਰਿਆਂ ਦੀ ਸੋਚਦੇ ਹਨ ਪੀਐਮ ਮੋਦੀ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਸ਼ਨੀਵਾਰ ਨੂੰ ਭ੍ਰਿਸ਼ਟਾਚਾਰ ਅਤੇ ਰਾਜਵੰਸ਼ ਦੀ ਰਾਜਨੀਤੀ ਲਈ ਡੀਐਮਕੇ-ਕਾਂਗਰਸ ਗੱਠਜੋੜ ’ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਕਿਹਾ ਕਿ ਤਾਮਿਲਨਾਡੂ ਦੇ ਸੱਭਿਆਚਾਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਸਿਰਫ਼ ਏਆਈਏਡੀਐਮਕੇ-ਭਾਜਪਾ ਗਠਜੋੜ ਹੀ ਰੱਖਿਆ ਕਰ ਸਕਦਾ ਹੈ। ਅਮਿਤ ਸ਼ਾਹ ਨੇ ਲੋਕਾਂ ਨੂੰ ਤਮਿਲਨਾਡੂ ਦੇ ਵਿਕਾਸ ਲਈ ਸੂਬੇ ਵਿੱਚ ਡਬਲ ਇੰਜਨ ਸਰਕਾਰ ਬਣਾਉਣ ਦੀ ਅਪੀਲ ਕੀਤੀ।

ਏਆਈਏਡੀਐਮਕੇ, ਭਾਜਪਾ ਅਤੇ ਪੀਐਮਕੇ ਸੂਬੇ ਵਿੱਚ ਐਨਡੀਏ ਬੈਨਰ ਹੇਠ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਸਿਰਫ ਏਆਈਏਡੀਐਮਕੇ-ਭਾਜਪਾ ਗਠਜੋੜ ਹੀ ਤਮਿਲਨਾਡੂ ਦੇ ਮਛੇਰਿਆਂ, ਬੇਰੁਜ਼ਗਾਰ ਨੌਜਵਾਨਾਂ, ਔਰਤਾਂ ਦੀ ਰੱਖਿਆ ਕਰ ਸਕਦਾ ਹੈ।

ਅਮਿਤ ਸ਼ਾਹ ਨੇ ਸੂਬੇ ਦੇ ਵਿਕਾਸ ਨੂੰ ਰਸਤੇ ’ਤੇ ਲੈ ਕੇ ਜਾਣ ਅਤੇ ਕੋਵਿਡ-19 ਮਹਾਂਮਾਰੀ ਨਾਲ ਨਿਪਟਣ ਲਈ ਮੁੱਖ ਮੰਤਰੀ ਨੇ ਪਲਾਨੀਸਵਾਮੀ ਅਤੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਦੀ ਤਰੀਫ਼ ਕੀਤੀ। ਉਹਨਾਂ ਨੇ ਚੋਣ ਪ੍ਰਚਾਰ ਦੇ ਆਖਰੀ ਪੜਾਅ ਦੇ ਰੋਡ ਸ਼ੋਅ ਵਿੱਚ ਹਿੱਸਾ ਲਿਆ।

ਇਸ ਦੌਰਾਨ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਗਠਜੋੜ ਪਾਰਟੀਆਂ ਦੇ ਵਰਕਰਾਂ ਅਤੇ ਸਮਰਥਕ ਅਪਣੀਆਂ ਪਾਰਟੀਆਂ ਦੇ ਝੰਡਿਆਂ ਨੂੰ ਹੱਥ  ਵਿੱਚ ਲਿਆ ਸੀ। ਇੱਥੇ ਚੋਣ ਪ੍ਰਚਾਰ ਕੱਲ੍ਹ ਸਮਾਪਤ ਹੋ ਰਿਹਾ ਹੈ। ਭਾਜਪਾ ਨੇ ਅਦਾਕਾਰਾ ਤੋਂ ਸਿਆਸਤਦਾਨ ਬਣੇ ਸੁੰਦਰ ਨੂੰ ਇਥੇ ਡੀਐਮਕੇ ਦੇ ਡਾਕਟਰ ਐਨ ਇਜ਼ਹਿਲਨ ਖ਼ਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਹੈ।

Click to comment

Leave a Reply

Your email address will not be published. Required fields are marked *

Most Popular

To Top