ਮੱਧ ਪ੍ਰਦੇਸ਼ ਦੀ ਇਸ ਜ਼ਮੀਨ ਹੇਠ ਨੇ ਕਰੋੜਾਂ ਦੇ ਹੀਰੇ

ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਜ਼ਮੀਨ ਦੇ ਹੇਠਾਂ 3.42 ਕਰੋੜ ਕੈਰੇਟ ਦੇ ਹੀਰੇ ਦੱਬੇ ਹੋਏ ਹਨ। ਹਾਲਾਂਕਿ, ਵਾਤਾਵਾਰਨ ਦੇ ਨਜ਼ਰੀਏ ਤੋਂ ਇਹ ਖ਼ਬਰ ਥੋੜੀ ਨਿਰਾਸ਼ਾਜਨਕ ਵੀ ਹੈ ਕਿਉਂ ਕਿ ਇਹਨਾਂ ਹੀਰਿਆਂ ਨੂੰ ਕੱਢਣ ਲਈ 382.131 ਹੈਕਟੇਅਰ ਵਿੱਚ ਫੈਲੇ ਜੰਗਲ ਦੇ ਹਜ਼ਾਰਾਂ ਦਰੱਖਤਾਂ ਨੂੰ ਕੱਟਿਆ ਜਾਵੇਗਾ।

ਜ਼ਿਲ੍ਹੇ ਦੇ ਬਕਸਵਾਹਾ ਦੇ ਜੰਗਲ ਦੀ ਜਿਹੜੀ ਜ਼ਮੀਨ ਹੇਠ 3.42 ਕਰੋੜ ਕੈਰੇਟ ਦੇ ਹੀਰੇ ਦੱਬੇ ਹੋਣ ਦਾ ਅਨੁਮਾਨ ਹੈ ਉੱਥੇ ਹਜ਼ਾਰਾਂ ਦਰੱਖ਼ਤ ਹਨ। ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਪੰਨਾ ਜ਼ਿਲ੍ਹੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਹੀਰਿਆਂ ਦਾ ਭੰਡਾਰ ਹੈ। ਇੱਥੇ ਜ਼ਮੀਨ ਵਿੱਚ 22 ਕੈਰੇਟ ਦੇ ਹੀਰੇ ਹਨ ਜਿਹਨਾਂ ਵਿਚੋਂ ਤਕਰੀਬਨ 13 ਲੱਖ ਕੈਰੇਟ ਦੇ ਹੀਰੇ ਕੱਢੇ ਵੀ ਜਾ ਚੁੱਕੇ ਹਨ।
ਇੱਥੇ 9 ਲੱਖ ਕੈਰੇਟ ਦੇ ਹੀਰੇ ਬਾਕੀ ਹਨ। ਹੁਣ ਬਕਸਵਾਹਾ ਵਿੱਚ ਪੰਨਾ ਜ਼ਿਲ੍ਹੇ ਤੋਂ 15 ਗੁਣਾ ਜ਼ਿਆਦਾ ਹੀਰੇ ਨਿਕਲਣ ਦਾ ਅਨੁਮਾਨ ਹੈ। ਜਾਣਕਾਰੀ ਮੁਤਾਬਕ ਇਸ ਥਾਂ ਦਾ ਸਰਵੇਖਣ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਹ ਸਰਵੇ ਡਾਇਮੰਡ ਪ੍ਰੋਜੈਕਟ ਤਹਿਤ ਕੀਤਾ ਗਿਆ ਸੀ।
ਸਰਕਾਰ ਨੇ ਇਸ ਦੀ ਨਿਲਾਮੀ 2 ਸਾਲ ਪਹਿਲਾਂ ਕੀਤੀ ਸੀ। ਇਸ ਨਿਲਾਮੀ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਹਿੱਸਾ ਲਿਆ ਸੀ ਪਰ ਸਭ ਤੋਂ ਵੱਧ ਬੋਲੀ ਬਿੜਲਾ ਸਮੂਹ ਦੀ ਐੱਸਲ ਮਾਈਨਿੰਗ ਦੁਆਰਾ ਕੀਤੀ ਗਈ। ਸਰਕਾਰ 50 ਸਾਲਾਂ ਦੀ ਕੰਪਨੀ ਨੂੰ ਅਪਣਾ ਲੀਜ਼ ਦੇ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜੰਗਲ ਦੇ 62.64 ਹੈਕਟੇਅਰ ਰਕਬੇ ਨੂੰ ਹੀਰੇ ਕੱਢਣ ਲਈ ਚੁਣਿਆ ਗਿਆ ਹੈ। ਕੰਪਨੀ ਨੇ 382.131 ਹੈਕਟੇਅਰ ਜੰਗਲ ਦੀ ਮੰਗ ਕੀਤੀ ਹੈ ਤਾਂ ਜੋ 205 ਹੈਕਟੇਅਰ ਰਕਬੇ ਵਿੱਚ ਮਲਬੇ ਨੂੰ ਡੰਪ ਕੀਤਾ ਜਾ ਸਕੇ।
