News

ਰਾਜੇਵਾਲ ਨੇ ਦਿੱਤਾ ਸੱਦਾ, ਤਿਆਰ ਰਹੋ ਦਿੱਲੀ ’ਤੇ ਕਰਨੀ ਹੈ ਚੜ੍ਹਾਈ

ਖੇਤੀ ਕਾਨੂੰਨਾਂ ਖਿਲਾਫ਼ ਧਰਨੇ ਦੇ ਰਹੇ ਕਿਸਾਨਾਂ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਭੱਜ ਰਹੀ ਕੇਂਦਰ ਸਰਕਾਰ ਖਿਲਾਫ਼ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।

Farmers on hunger strike today, urge citizens to skip one meal on Kisan  Diwas

ਇਸ ਲਈ ਕਿਸਾਨ ਤਿਆਰ ਰਹਿਣ। ਮਈ ਮਹੀਨੇ ਕੇਂਦਰ ਨੂੰ ਘੇਰਨ ਲਈ ਸੰਸਦ ਵੱਲ ਚੜ੍ਹਾਈ ਕੀਤੀ ਜਾਵੇਗੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਗੇ ਕਿਹਾ ਕਿ ਇਸ ਵਾਰ ਦਿੱਲੀ ਜਾਣ ਵੇਲੇ ਮਾਹੌਲ ਸ਼ਾਂਤਮਈ ਰੱਖਿਆ ਜਾਵੇਗਾ ਪਰ ਜੇ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ।

ਉਹਨਾਂ ਅੱਗੇ ਕਿਹਾ ਕਿ 5 ਅਪ੍ਰੈਲ ਨੂੰ ਐਫਸੀਆਈ ਬਚਾਓ ਦਿਵਸ ਮਨਾਉਂਦਿਆਂ ਦੇਸ਼ ਭਰ ਵਿੱਚ ਐੱਫਸੀਆਈ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। 10 ਅਪ੍ਰੈਲ ਨੂੰ 24 ਘੰਟਿਆਂ ਲਈ ਕੇਐੱਮਪੀ ਬੰਦ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਹੁੰਦਾ ਹੈ ਜੋ ਕਿ ਦਿੱਲੀ ਦੀਆਂ ਹੱਦਾਂ ’ਤੇ ਹੀ ਮਨਾਇਆ ਜਾਵੇਗਾ।

14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ’ਤੇ ਸੰਵਿਧਾਨ ਬਚਾਓ ਦਿਵਸ ਮਨਾਇਆ ਜਾਵੇਗਾ। ਇਸ ਤੋਂ ਬਾਅਦ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਮਈ ਵਿੱਚ ਸੰਸਦ ਘੇਰਨ ਦੀ ਨੀਤੀ ਵਿੱਚ ਕਿਸਾਨ, ਦਲਿਤ, ਬੇਰੁਜ਼ਗਾਰ ਅਤੇ ਹੋਰ ਵਰਗਾਂ ਦੇ ਲੋਕ ਸ਼ਮੂਲੀਅਤ ਕਰਨਗੇ।  

Click to comment

Leave a Reply

Your email address will not be published. Required fields are marked *

Most Popular

To Top