News

ਵਿਧਾਇਕ ‘ਤੇ ਹਮਲੇ ਪਿਛੋਂ ਭਾਜਪਾ ਦੇ ਮਲੋਟ ਬੰਦ ਨੂੰ ਨਹੀਂ ਮਿਲਿਆ ਲੋਕਾਂ ਦਾ ਸਾਥ

ਭਾਜਪਾ ਵਿਧਾਇਕ ਦੀ ਕੁੱਟਮਾਰ ਕਰ ਕੇ ਮਾਮਲਾ ਬਹੁਤ ਭੱਖ ਗਿਆ ਹੈ। ਪੰਜਾਬ ਵਿੱਚ ਭਾਜਪਾ ਪਾਰਟੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਇਸ ਦੇ ਚਲਦੇ ਭਾਜਪਾ ਵਰਕਰਾਂ ਅਤੇ ਵਿਧਾਇਕਾਂ ਦੀ ਵੀ ਸ਼ਾਮਤ ਆਈ ਰਹਿੰਦੀ ਹੈ। ਭਾਜਪਾ ਵਿਧਾਇਕ ਤੇ ਸ਼ਨੀਵਾਰ ਨੂੰ ਹੋਏ ਹਮਲੇ ਪਿੱਛੋਂ ਭਾਜਪਾ ਐਕਸ਼ਨ ਮੋਡ ਵਿੱਚ ਹੈ ਤੇ ਉਹਨਾਂ ਨੇ ਕੱਲ੍ਹ ਮਲੋਟ ਬੰਦ ਦਾ ਸੱਦਾ ਦਿੱਤਾ ਸੀ।

ਵਿਧਾਇਕ 'ਤੇ ਹਮਲੇ ਮਗਰੋਂ ਬੀਜੇਪੀ ਦੇ ਮਲੋਟ ਬੰਦ ਨੂੰ ਨਹੀਂ ਮਿਲਿਆ ਬਹੁਤਾ ਹੁੰਗਾਰਾ

ਪਰ ਇਸ ਬੰਦ ਨੂੰ ਲੋਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ। ਹੋਲੀ ਦੇ ਤਿਉਹਾਰ ਮੌਕੇ ਮਲੋਟ ਵਿੱਚ ਕਈ ਥਾਵਾਂ ਤੇ ਬਜ਼ਾਰ ਖੁੱਲ੍ਹੇ ਮਿਲੇ। ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਤੇ ਮਲੋਟ ਵਿੱਚ ਕਿਸਾਨਾਂ ਦੀ ਭੀੜ ਨੇ ਨਾਰੰਗ ਦੀ ਖੂਬ ਕੁਟਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜੇ ਇਸ ਮਾਮਲੇ ਵਿੱਚ ਪੁਲਿਸ ਨੇ 7 ਕਿਸਾਨਾਂ ਅਤੇ 300 ਅਣਪਛਾਤਿਆਂ ਖਿਲਾਫ਼ ਕੇਸ ਵੀ ਦਰਜ ਕਰ ਲਿਆ ਹੈ।

ਉੱਥੇ ਹੀ ਕਿਸਾਨਾਂ ਨੇ ਅੱਜ ਮਲੋਟ ਦੇ ਤਿਕੋਣੀ ਚੌਂਕ ਵਿੱਚ ਇਸ ਸਬੰਧੀ ਰੋਸ ਮੁਜ਼ਾਹਰਾ ਕੀਤਾ ਤੇ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਤੇ ਰੋਸ ਪ੍ਰਗਟਾਇਆ।

Click to comment

Leave a Reply

Your email address will not be published. Required fields are marked *

Most Popular

To Top