News

ਘਰ ਪਈ ਅਨਾਜ ਦੀ ਟੈਂਕੀ ’ਚ ਲੁੱਕੇ ਬੱਚੇ, ਪਰ ਖੇਡ ਦੌਰਾਨ ਹੋ ਗਈ ਮੌਤ

ਖੇਡ-ਖੇਡ ਵਿੱਚ ਬੱਚੇ ਕੀ-ਕੀ ਸ਼ਰਾਰਤਾਂ ਕਰ ਜਾਂਦੇ ਹਨ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਨਾਲ ਬੱਚਿਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਰਾਜਸਥਾਨ ਵਿੱਚ ਬੀਕਾਨੇਰ ਦੇ ਨਾਪਾਸਰ ਖੇਤਰ ਵਿੱਚ ਐਤਵਾਰ ਨੂੰ ਖੇਡ-ਖੇਡ ਵਿੱਚ ਚਾਰ ਸਕੇ ਭਰਾ-ਭੈਣਾਂ ਸਮੇਤ 5 ਬੱਚਿਆਂ ਦੀ ਮੌਤ ਹੋ ਗਈ।

Second baby 'born in lavatory' in two weeks - Portugal Resident

ਚਾਰ ਭੀਆਰਾਮ ਦੇ ਬੇਟੇ-ਬੇਟੀਆਂ ਸਨ ਜਦੋਂ ਕਿ ਇਕ ਉਹਨਾਂ ਦੀ ਭਾਣਜੀ ਸੀ। ਭੀਆਰਾਮ ਦਾ ਪੁੱਤ ਸੇਵਾਰਾਮ (4) ਤੋਂ ਇਲਾਵਾ ਤਿੰਨ ਧੀਆਂ ਰਵੀਨਾ (7), ਰਾਧਾ (5) ਅਤੇ ਟਿੰਕੂ ਉਰਫ ਪੂਨਮ (8) ਦੇ ਨਾਲ ਹੀ ਭੀਆਰਾਮ ਦੀ ਭਾਣਜੀ ਮਾਲੀ ਧੀ ਮਘਾਰਾਮ ਘਰ ਵਿੱਚ ਖੇਡ ਰਹੇ ਸਨ।

ਖੇਡਦੇ ਸਮੇਂ ਉਹ ਸਾਰੇ ਲੋਹੇ ਦੀ ਚਾਦਰ ਨਾਲ ਬਣੀ ਅਨਾਜ ਦੀ ਟੈਂਕੀ ਵਿੱਚ ਵੜ ਗਏ। ਬੱਚਿਆਂ ਦੇ ਟੈਂਕੀ ‘ਚ ਵੜਦੇ ਹੀ ਉਸ ਦਾ ਢੱਕਣ ਹੇਠਾਂ ਆ ਗਿਆ ਅਤੇ ਉਹ ਖ਼ੁਦ ਹੀ ਬੰਦ ਹੋ ਗਿਆ। ਇਸ ਤਰ੍ਹਾਂ ਦੀ ਕੋਠਰੀ ਦਾ ਦਰਵਾਜ਼ਾ ਹੇਠਾਂ ਡਿੱਗਦੇ ਹੀ ਬੰਦ ਹੋ ਜਾਂਦਾ ਹੈ। ਟੈਂਕੀ ਦੀ ਡੂੰਘਾਈ 5 ਫੁੱਟ ਅਤੇ ਚੌੜਾਈ ਕਰੀਬ 3 ਫੁੱਟ ਹੈ। ਬੱਚਿਆਂ ਨੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਪਰ ਉਹ ਅੰਦਰੋਂ ਖੁੱਲ੍ਹ ਨਹੀਂ ਸਕਦਾ ਸੀ ਅਤੇ ਆਵਾਜ਼ ਸੁਣਨ ਵਾਲਾ ਘਰ ‘ਚ ਕੋਈ ਨਹੀਂ ਸੀ।

ਭੀਆਰਾਮ ਦੀ ਪਤਨੀ 2 ਵਜੇ ਖੇਤ ਤੋਂ ਘਰ ਆਈ ਸੀ। ਉਸ ਨੇ ਬੱਚਿਆਂ ਨੂੰ ਲੱਭਿਆ ਪਰ ਕੋਈ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਅਨਾਜ ਦੀ ਟੈਂਕੀ ਨੂੰ ਦੇਖਿਆ। ਇਸ ‘ਚ ਭੀਆਰਾਮ ਦੇ ਚਾਰ ਬੱਚਿਆਂ ਸਮੇਤ 5 ਬੱਚੇ ਬੇਹੋਸ਼ ਪਏ ਸਨ। ਬੱਚਿਆਂ ਦੀ ਮੌਤ ਵੇਖ ਕੇ ਮਾਂ ਰੋਣ ਲਗ ਪਈ।

ਉਹਨਾਂ ਦੇ ਰੋਣ ਦੀ ਆਵਾਜ਼ ਸੁਣਦੇ ਹੀ ਲੋਕ ਇਕੱਠੇ ਹੋ ਗਏ। ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਸਾਰੇ ਬੱਚਿਆਂ ਦੀ ਮੌਤ ਹੋ ਚੁਕੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਨਾਪਾਸਰ ਥਾਣਾ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top