80-80 ਸਾਲਾਂ ਦੇ ਬਾਬੇ ਵੀ ਪੁੱਜ ਗਏ ਧਰਨੇ ਵਿੱਚ, ਕਹਿੰਦੇ ਬਥੇਰੀ ਉਮਰ ਭੋਗਲੀ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਸੜਕਾਂ ਮੱਲੀ ਬੈਠੇ ਹਨ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਹਨ। ਤਮਾਮ ਸਿਆਸੀ ਪਾਰਟੀਆਂ ਵੱਲੋਂ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਬਿੱਲ ਕਿਸਾਨਾਂ ਅਤੇ ਪੰਜਾਬ ਲਈ ਕਿੰਨੇ ਖਤਰਨਾਕ ਹਨ ਇਸ ਦਾ ਅੰਦਾਜ਼ਾ ਧਰਨਿਆਂ ਵਿੱਚ ਬੈਠੇ ਬਜ਼ੁਰਗਾਂ ਤੋਂ ਲਗਾਇਆ ਜਾ ਸਕਦਾ ਹੈ, ਕਿਉਂ ਕਿ ਜੇ ਇਹ ਬਿੱਲ ਸਹੀ ਹੁੰਦੇ ਤਾਂ ਪੰਜਾਬ ਦੇ ਲੋਕ ਸੜਕਾਂ ਤੇ ਨਾ ਆਉਂਦੇ ਪਰ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਲਈ ਲੋਕ ਸੜਕਾਂ ਤੇ ਧਰਨੇ ਲਗਾ ਕੇ ਬੈਠੇ ਹਨ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਨੇ ਜਾਰੀ ਕੀਤੇ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼
ਪੰਜਾਬੀ ਲੋਕ ਚੈਨਲ ਦੇ ਹੈੱਡ ਜਗਦੀਪ ਸਿੰਘ ਥਲੀ ਵੱਲੋਂ ਧਰਨਿਆਂ ’ਚ ਬੈਠੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਗਈ। ਬਜ਼ੁਰਗ ਕਿਸਾਨਾਂ ਦੀਆਂ ਗੱਲਾਂ ਤੋਂ ਉਹਨਾਂ ਦਾ ਦੁੱਖ ਝਲਕਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਨੇ ਲੋਕਾਂ ਦਾ ਜੀਣਾ ਦੁਬਰ ਕੀਤਾ ਪਿਆ ਹੈ। ਬਜ਼ੁਰਗ ਕਿਸਾਨਾਂ ਨੇ ਦੱਸਿਆ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਦਾ ਜਮ ਕੇ ਵਿਰੋਧ ਕਰਦੇ ਹਨ ਤੇ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਪਾਸ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਨੂੰ ਕੈਪਟਨ ਨੇ ਦਸਿਆ ਭੱਦਾ ਮਜ਼ਾਕ
ਉੱਥੇ ਹੀ ਕਿਸਾਨਾਂ ਨੇ ਪੂਰੇ ਜੋਸ਼ ਵਿੱਚ ਕਿਹਾ ਕਿ ਜੇ ਉਹਨਾਂ ਨੂੰ ਦਿੱਲੀ ਤਕ ਪਹੁੰਚ ਕਰਨੀ ਪਈ ਤਾਂ ਉਹ ਵੀ ਕਰਨ ਤੋਂ ਪਿੱਛੇ ਨਹੀਂ ਹਣਗੇ। ਕਿਸਾਨਾਂ ਨੇ ਕਿਹਾ ਕਿ ਜੇ ਬੀਬਾ ਹਰਸਿਮਰਤ ਕੌਰ ਜਾਂ ਹੋਰ ਕੋਈ ਲੀਡਰ ਉਹਨਾਂ ਦੇ ਧਰਨੇ ਵਿੱਚ ਆਉਂਦਾ ਹੈ ਤਾਂ ਉਹ ਉਹਨਾਂ ਨੂੰ ਅਪਣੇ ਧਰਨੇ ਵਿੱਚ ਕੋਈ ਜਗ੍ਹਾ ਨਹੀਂ ਦੇਣਗੇ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਸਰਕਾਰ ਨੇ ਅੱਜ ਤਕ ਕਿਸੇ ਦਾ ਕੋਈ ਕੰਮ ਨਹੀਂ ਕੀਤਾ, ਸਹੁੰ ਖਾ ਕੇ ਵੀ ਮੁਕਰ ਜਾਂਦੇ ਹਨ ਇਹ ਲੀਡਰ।” ਕਿਸਾਨਾਂ ਆਗੂ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਿੱਲੀ ਦੀ ਜਾਣ ਦੀ ਵੀ ਲੋੜ ਨਹੀਂ ਕਿਉਂ ਕਿ ਉਹ ਪੰਜਾਬ ਵਿੱਚ ਬੈਠ ਕੇ ਹੀ ਦਿੱਲੀ ਦੀਆਂ ਜੜ੍ਹਾਂ ਹਿਲਾ ਦੇਣਗੇ।
ਜਿਹੜੀ ਸਰਕਾਰ ਨੇ ਦਿੱਲੀ ਤੋਂ ਬਿੱਲ ਪਾਸ ਕੀਤੇ ਹਨ ਉਹਨਾਂ ਨੂੰ ਪੰਜਾਬ ਆ ਕੇ ਬਿੱਲ ਰੱਦ ਕਰਨੇ ਪੈਣਗੇ। ਕਿਸਾਨਾਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਦਸਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਹਮੇਸ਼ਾ ਧੱਕਾ ਕੀਤਾ ਹੈ ਇਸ ਲਈ ਅੱਜ ਹਰ ਕਿਸਾਨ ਕਰਜ਼ਾਈ ਹੋ ਗਿਆ ਹੈ।
ਕਰਜ਼ਾਈ ਹੋਣ ਕਾਰਨ ਉਹਨਾਂ ਨੂੰ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪਾਸ ਹੋਏ ਬਿੱਲਾਂ ਨੂੰ ਰੱਦ ਕਰਾਉਣ ਲਈ ਕਿਸਾਨ ਕਿਸ ਹੱਦ ਤਕ ਰੋਸ ਮੁਜ਼ਾਹਰੇ ਕਰਦੇ ਹਨ।
