News

75 ਸਾਲ ਦੇ ਵਿਗੜੇ ਸਿਸਟਮ ਨੂੰ ਬਦਲਣ ਲਈ ਥੋੜਾ ਸਮਾਂ ਤਾਂ ਲੱਗੇਗਾ: ਭਗਵੰਤ ਮਾਨ

ਪੂਰੀ ਦੁਨੀਆ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੇ ਇੱਕ ਦੂਜੇ ਦੇ ਗਲ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਹੀ ਜ਼ਿਆਦਾ ਉਪਜਾਉ ਹੈ।

Image

ਇੱਥੇ ਸਾਰੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਇੱਥੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਕੋਈ ਨਫ਼ਰਤ ਨਹੀਂ ਬੀਜ ਸਕਦਾ। ਕਿਉਂਕਿ ਇਹ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਭ੍ਰਿਸ਼ਟਾਚਾਰ ਨੂੰ ਫੜਨ ਦਾ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦਾ ਕੰਮ ਹੈ ਅਜੇ ਉਹਨਾਂ ਨੂੰ ਥੋੜਾ ਹੀ ਸਮਾਂ ਹੋਇਆ ਹੈ। ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ।

ਸੀਐਮ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਹੈ। ਇਹ ਕੰਮ ਥੋੜਾ ਔਖਾ ਹੈ। ਕਿਉਂਕਿ ਸਿਸਟਮ ਨੂੰ ਵਿਗੜੇ ਹੋਏ 75 ਸਾਲ ਹੋ ਗਏ ਹਨ। ਪਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਰੰਗ ਬਦਲਦਾ ਹੋਇਆ ਨਜ਼ਰ ਆਵੇਗਾ। ਪੰਜਾਬ ਨੂੰ ਇੱਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣਦਾ ਹੋਇਆ ਨਜ਼ਰ ਆਵੇਗਾ।

ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਉਹ ਉਹਨਾਂ ਦੇ ਸਿਰ ਮੱਥੇ ਹੈ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਹੈ ਪਰ ਇੱਥੇ ਅਜੇ ਵਿਕਾਸ ਦੀ ਕਮੀ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਆਜ਼ਾਦੀ ਮਿਲੇ ਨੂੰ ਇੰਨੇ ਸਾਲ ਹੋ ਗਏ ਹਨ ਪਰ ਅਸੀਂ ਅਜੇ ਗਲੀਆਂ-ਨਾਲੀਆਂ ਤੇ ਹੀ ਖੜ੍ਹੇ ਹਾਂ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਠੀਕ ਕੀਤਾ ਜਾਵੇਗਾ। 75 ਸਾਲਾਂ ਦੇ ਸਿਸਟਮ ਨੂੰ ਠੀਕ ਕਰਨ ਲਈ ਉਹਨਾਂ ਨੂੰ ਥੋੜਾ ਸਮਾਂ ਚਾਹੀਦਾ ਹੈ।

Click to comment

Leave a Reply

Your email address will not be published.

Most Popular

To Top