75 ਸਾਲਾਂ ਬਾਅਦ ਭਾਰਤ ‘ਚ ਫਿਰ ਦਿੱਸਣਗੇ ਚੀਤੇ, ਚੀਤਿਆਂ ਨੂੰ ਲਿਆਉਣ ਲਈ ਪਹਿਲੇ ਜਹਾਜ਼ ਨੇ ਭਰੀ ਉਡਾਣ

 75 ਸਾਲਾਂ ਬਾਅਦ ਭਾਰਤ ‘ਚ ਫਿਰ ਦਿੱਸਣਗੇ ਚੀਤੇ, ਚੀਤਿਆਂ ਨੂੰ ਲਿਆਉਣ ਲਈ ਪਹਿਲੇ ਜਹਾਜ਼ ਨੇ ਭਰੀ ਉਡਾਣ

ਭਾਰਤ ਵਿੱਚ ਚੀਤਿਆਂ ਦੀ ਕਮੀ ਦੇ ਚਲਦੇ ਚੀਤਿਆਂ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼ ਵਿੱਚ ਅਲੋਪ ਹੋ ਰਹੀ ਇਹ ਵਿਸ਼ੇਸ਼ ਪ੍ਰਜਾਤੀ ਦੀ ਫਿਰ ਤੋਂ ਵਾਪਸੀ ਹੋ ਰਹੀ ਹੈ। ਵਿਸ਼ੇਸ਼ ਜਹਾਜ਼ਾਂ ਰਾਹੀਂ ਲਿਆਂਦਾ ਜਾ ਰਿਹਾ ਭਾਰਤ ਪ੍ਰੋਜੈਕਟ ਚੀਤਾ ਤਹਿਤ ਨਾਮੀਬੀਆ ਤੋਂ ਅੱਠ ਚੀਤਿਆਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਉੱਥੇ ਪਹੁੰਚਿਆ ਹੈ। ਇਸ ਜਹਾਜ਼ ‘ਤੇ ਚੀਤੇ ਦੀ ਪੇਂਟਿੰਗ ਬਣਾਈ ਗਈ ਹੈ। ਇਸ ਸਮੇਂ ਇਹ ਨਾਮੀਬੀਆ ਵਿੱਚ ਇੱਕ ਪ੍ਰਾਈਵੇਟ ਰਿਜ਼ਰਵ ਵਿੱਚ ਰਹਿ ਰਹੇ ਹਨ।

jagran

ਇਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਪਾਰਕ ਵਿੱਚ ਛੱਡਿਆ ਜਾਵੇਗਾ। ਨਾਮੀਬੀਆ ਤੋਂ ਜਿਨ੍ਹਾਂ ਚੀਤਿਆਂ ਨੂੰ ਭਾਰਤ ਲਿਆਇਆ ਜਾ ਰਿਹਾ ਹੈ, ਉਨ੍ਹਾਂ ਦਾ ਪਹਿਲੀ ਵੀਡਿਓ ਸਾਹਮਣੇ ਆਈ ਹੈ। ਇੱਕ ਨਿਊਜ਼ ਏਜੰਸੀ ਵੱਲੋਂ ਚੀਤਿਆਂ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ। 17 ਸਤੰਬਰ ਨੂੰ ਇਨ੍ਹਾਂ ਚੀਤਿਆਂ ਨੂੰ ਵਾਪਸ ਲਿਆਇਆ ਜਾਵੇਗਾ। ਜਾਣਕਾਰੀ ਮੁਤਾਬਕ ਇਨ੍ਹਾਂ ਚੀਤਿਆਂ ਨੂੰ ਕੱਲ੍ਹ ਦੋ ਹੈਲੀਕਾੱਪਟਰ ਰਾਹੀਂ ਕੂਨੋ ਲਿਆਇਆ ਜਾਵੇਗਾ ਅਤੇ ਮੋਦੀ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਤੋਂ ਪਾਰਕ ਵਿੱਚ ਛੱਡਣਗੇ। ਇਸ ਤੋਂ ਬਾਅਦ ਪੀਐੱਮ ਮੋਦੀ ਕਰਾਹਲ ‘ਚ ਆਯੋਜਿਤ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ।

Leave a Reply

Your email address will not be published.