600 ਮੁਫ਼ਤ ਯੂਨਿਟ ਵਾਲੀ ਯੋਜਨਾ ਨੇ ਪਾਈਆਂ ਵੰਡੀਆਂ, ਸੂਬੇ ’ਚ 76 ਹਜ਼ਾਰ ਪਰਿਵਾਰਾਂ ਨੇ ਲਏ ਨਵੇਂ ਕੁਨੈਕਸ਼ਨ

 600 ਮੁਫ਼ਤ ਯੂਨਿਟ ਵਾਲੀ ਯੋਜਨਾ ਨੇ ਪਾਈਆਂ ਵੰਡੀਆਂ, ਸੂਬੇ ’ਚ 76 ਹਜ਼ਾਰ ਪਰਿਵਾਰਾਂ ਨੇ ਲਏ ਨਵੇਂ ਕੁਨੈਕਸ਼ਨ

ਮੁਫ਼ਤ ਬਿਜਲੀ ਦੇ ਨਾਂ ਤੇ ਲੋਕਾਂ ਦੇ ਘਰ ਟੁੱਟਦੇ ਜਾ ਰਹੇ ਹਨ। ਅਜਿਹੇ ਵਿੱਚ ਕੁਝ ਇਸ ਤਰ੍ਹਾਂ ਹੋ ਰਿਹਾ ਹੈ ਕਿ ਇੱਕ ਪਰਿਵਾਰ ਵੰਡ ਦੇ ਨਾਂ ਤੇ ਪਾਵਰਕਾਮ ਵੱਲੋਂ ਘਰ ਵਿੱਚ ਦੋ ਬਿਜਲੀ ਕੁਨੈਕਸ਼ਨ ਦੇਣ ਲਈ ਅਪਲਾਈ ਕਰ ਰਹੇ ਹਨ। ਜਿਸ ਦੇ ਚਲਦਿਆਂ ਪਾਵਰਕਾਮ ਨੂੰ ਵੀ ਮਜ਼ਬੂਰ ਹੋ ਕੇ ਬਿਜਲੀ ਕੁਨੈਕਸ਼ਨ ਦੇਣੇ ਪੈ ਰਹੇ ਹਨ ਕਿਉਂਕਿ ਅਜਿਹੀਆਂ ਅਰਜ਼ੀਆਂ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ।

Here's why Punjab govt's free power scheme will only benefit a section of  consumers - India Today

ਦੱਸ ਦਈਏ ਕਿ ਹੁਣ ਤੱਕ ਕਰੀਬ 76 ਹਜ਼ਾਰ ਵਿਅਕਤੀ ਕੁਨੈਕਸ਼ਨ ਹੋਣ ਦੇ ਬਾਵਜੂਦ ਨਵੇਂ ਕੁਨੈਕਸ਼ਨ ਲੈ ਚੁੱਕੇ ਹਨ। ਘਰੇਲੂ ਖਪਤਕਾਰਾਂ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦੇਣ ਨਾਲ ਸੂਬਾ ਸਰਕਾਰ ’ਤੇ 6500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬੋਝ ਪੈ ਗਿਆ ਹੈ। ਪਿਛਲੇ ਵਿੱਤੀ ਸਾਲ, ਇਹ ਸਬਸਿਡੀ ਬਿੱਲ 2,150 ਕਰੋੜ ਰੁਪਏ ਸੀ ਅਤੇ 2020-21 ਵਿੱਚ ਇਹ 1,600 ਕਰੋੜ ਰੁਪਏ ਸੀ।

ਅਗਲੇ ਸਾਲ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਇਹ ਸਬਸਿਡੀ ਵਧ ਕੇ 7,300 ਕਰੋੜ ਰੁਪਏ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ‘ਤੇ ਬਿਜਲੀ ਸਬਸਿਡੀਆਂ ਦਾ ਬੋਝ ਕਰੀਬ 20 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਵਿਚ ਕਿਸਾਨਾਂ ਅਤੇ ਹੋਰ ਬਿਜਲੀ ਸਬਸਿਡੀਆਂ ਵੀ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ ਲੋਕ ਦੋ-ਤਿੰਨ ਮੀਟਰ ਕੁਨੈਕਸ਼ਨ ਲੈ ਕੇ 1200 ਤੋਂ 1800 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈ ਰਹੇ ਹਨ। ਕੁਨੈਕਸ਼ਨ ਲੈਣ ਲਈ ਪਰਿਵਾਰ ਫੰਡ ਦਾ ਸਹਾਰਾ ਲੈ ਰਹੇ ਹਨ। ਇਸ ਸਾਲ ਹੁਣ ਤੱਕ 2.95 ਲੱਖ ਘਰੇਲੂ ਖਪਤਕਾਰਾਂ ਨੇ ਨਵੇਂ ਕੁਨੈਕਸ਼ਨ ਲਏ ਹਨ ਜਦਕਿ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ 2.20 ਲੱਖ ਖਪਤਕਾਰਾਂ ਨੇ ਨਵੇਂ ਬਿਜਲੀ ਕੁਨੈਕਸ਼ਨ ਲਏ ਸਨ।

Leave a Reply

Your email address will not be published.