6 ਮਹੀਨੇ ਦੇ ਬੱਚੇ ਦਾ ਅਨੋਖਾ ਵਾਟਰ ਸਕੀਇੰਗ, ਬਣਾਇਆ ਵਿਸ਼ਵ ਰਿਕਾਰਡ

6 ਮਹੀਨਿਆਂ ਦੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੀ ਖਾਸੀਅਤ ਇਹ ਹੈ ਕਿ ਉਟਾਹ ਦੇ ਰਹਿਣ ਵਾਲੇ 6 ਮਹੀਨਿਆਂ ਦੇ ਇਕ ਬੱਚੇ ਦੇ ਮਾਤਾ ਪਿਤਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਘਟ ਉਮਰ ਵਿੱਚ ਸਕੀਇੰਗ ਕਰਨ ਦਾ ਇਹ ਵਿਸ਼ਵ ਰਿਕਾਰਡ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸੁਮੇਧ ਸੈਣੀ ਦੀ ਜ਼ਮਾਨਤ ਨੂੰ ਦਿੱਤੀ ਚੁਣੌਤੀ, ਹਾਈ ਕੋਰਟ ਨੇ ਕੀਤਾ ਤਲਬ
ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹਿਸ ਵੀ ਛਿੜੀ ਹੋਈ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਬੋਟ ‘ਚ ਲੱਗੀ ਸੇਫਟੀ ਆਇਰਨ ਰੌਡਸ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਹੈ। ਬੱਚੇ ਨੇ ਲਾਈਫ ਜੈਕੇਟ ਪਹਿਨੀ ਹੋਈ ਹੈ। ਦੂਜੀ ਬੋਟ ‘ਤੇ ਬੱਚੇ ਦੇ ਪਿਤਾ ਵੀ ਹਨ ਜੋ ਉਸ ਦਾ ਧਿਆਨ ਰੱਖ ਰਹੇ ਹਨ।
ਇਹ ਵੀ ਪੜ੍ਹੋ: ਲੋਕਾਂ ਵੱਲੋਂ ਸੰਨੀ ਦਿਓਲ ਦਾ ਡੱਟ ਕੇ ਵਿਰੋਧ, ਪੋਸਟਰਾਂ ਤੇ ਅੰਡੇ ਅਤੇ ਕਾਲਖ ਪੋਤੀ
ਵੀਡੀਓ ਸ਼ੇਅਰ ਕਰਦਿਆਂ ਮਾਤਾ-ਪਿਤਾ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਆਪਣੇ ਛੇਵੇਂ ਜਨਮ ਦਿਨ ‘ਤੇ ਵਾਟਰ ਸਕੀਇੰਗ ਕਰਨ ਗਿਆ। ਇਹ ਬਹੁਤ ਵੱਡਾ ਕੰਮ ਹੈ, ਕਿਉਂਕਿ ਮੈਂ ਵਰਲਡ ਰਿਕਾਰਡ ਬਣਾਇਆ ਹੈ।’ ਇਸ ਵੀਡੀਓ ਤੇ ਲੋਕ ਤਰ੍ਹਾਂ ਤਰ੍ਹਾਂ ਕੁਮੈਂਟ ਕਰ ਰਹੇ ਹਨ।
ਲੋਕਾਂ ਨੇ ਕਿਹਾ ਵਾਟਰ ਸਕੀਇੰਗ ਕਰਨ ਲਈ ਉਸ ਦੀ ਉਮਰ ਬਹੁਤ ਘੱਟ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਪੂਰੀ ਸੁਰੱਖਿਆ ਨਾਲ ਨਦੀ ’ਚ ਉਤਾਰਿਆ ਗਿਆ ਹੈ। ਬੱਚੇ ਦੇ ਮਾਤਾ ਪਿਤਾ ਵੀ ਬੋਟ ਵਿੱਚ ਉਸ ਦੇ ਨਾਲ ਹੀ ਹਨ।
