5911 ਟਰੈਕਟਰ ‘ਤੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ
By
Posted on

ਕੁਝ ਹੀ ਸਮੇਂ ‘ਚ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਵਿਦਾਈ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ ਤੇ ਉਹ ਪੰਜ ਤੱਤਾਂ ‘ਚ ਵਲੀਨ ਹੋ ਜਾਣਗੇ। ਦੱਸ ਦਈਏ ਉਨ੍ਹਾਂ ਦੇ ਟਰੈਕਟਰ 5911 ਉੱਤੇ ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਲੈ ਜਾਇਆ ਜਾਵੇਗਾ। ਗੀਤਾਂ ਚ 5911 ਨੂੰ ਮਸ਼ਹੂਰ ਕਰਨ ਵਾਲੇ ਟਰੈਕਟਰ ਉੱਤੇ ਹੀ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ।

ਸਿੱਧੂ ਮੂਸੇਵਾਲਾ ਦਾ ਇਹ ਟਰੈਕਟਰ ਸਿੱਧੂ ਦੇ ਕਈ ਗੀਤਾਂ ਉੱਤੇ ਨਜ਼ਰ ਆ ਚੁੱਕਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਿੱਧੂ ਨੂੰ ਖੇਤੀ ਦੇ ਨਾਲ ਕਾਫੀ ਮੋਹ ਸੀ। ਜਿਸ ਕਰਕੇ ਉਸ ਨੂੰ ਅਕਸਰ ਹੀ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਜਾ ਚੁੱਕਿਆ ਸੀ। ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਸਿੱਧੂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਨਾਮ ਬਣਾਇਆ ਸੀ।
