News

5 ਸਤੰਬਰ ਨੂੰ ਕਿਸਾਨਾਂ ਦੀ ਮੁਜ਼ੱਫਰਨਗਰ ’ਚ ਹੋਵੇਗੀ ਮਹਾਂਪੰਚਾਇਤ, ਪੁੱਜਣਗੇ ਲੱਖਾਂ ਕਿਸਾਨ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਮਹਾਂਪੰਚਾਇਤ ਕੱਲ੍ਹ ਯਾਨੀ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ 20 ਆਗੂ ਇਸ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ। ਸਰਕਾਰ ਵੱਲੋਂ ਵੱਡੀਆਂ ਸੰਸਥਾਵਾਂ ਨੂੰ ਵੇਚਣ ਦੇ ਫ਼ੈਸਲੇ ਤੇ ਵੀ ਚਰਚਾ ਕੀਤੀ ਜਾਵੇਗੀ, ਨਾਲ ਹੀ ਇਸ ਨੂੰ ਕਿਵੇਂ ਰੋਕਿਆ ਜਾਵੇ, ਇਸ ਤੇ ਵੀ ਗੱਲ ਕੀਤੀ ਜਾਵੇਗੀ।

Get ready with tractors': Rakesh Tikait rallies farmers against govt, says  'false cases' won't hold | Latest News India - Hindustan Times

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਹੈ। ਮੁਜ਼ੱਫਰਨਗਰ ਦੇ ਜੀਆਈਸੀ ਮੈਦਾਨ ਵਿੱਚ ਹੋਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ ਮਹਾਂਪੰਚਾਇਤ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਮੈਦਾਨ ਵਿੱਚ ਸਟੇਜ ਬਣਾਉਣ ਅਤੇ ਟੈਂਟ ਅਤੇ ਲਾਊਡ ਸਪੀਕਰ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਪੁੱਤਰ ਚਰਨ ਸਿੰਘ ਟਿਕੈਤ ਨੇ ਦੱਸਿਆ ਕਿ ਕਰੀਬ ਸੱਤ ਲੱਖ ਕਿਸਾਨ ਮਹਾਂਪੰਚਾਇਤ ਵਿੱਚ ਪਹੁੰਚੇਗਾ। ਜੀਆਈਸੀ ਗਰਾਊਂਡ ਵਿੱਚ ਟੈਂਟ ਲਾਉਣ ਅਤੇ ਤਿਆਰੀਆਂ ਦੀ ਜ਼ਿੰਮੇਵਾਰੀ ਰਾਕੇਸ਼ ਟਿਕੈਤ ਦੇ ਪੁੱਤਰ ਚਰਨ ਸਿੰਘ ਟਿਕੈਤ ਨੂੰ ਦਿੱਤੀ ਗਈ ਸੀ।

Click to comment

Leave a Reply

Your email address will not be published.

Most Popular

To Top