4 ਦਿਨ ਲਗਾਤਾਰ ਬੰਦ ਰਹਿਣਗੇ ਬੈਂਕ, ਜਾਣੋ ਹੜਤਾਲ ’ਚ ਕਿਹੜੇ ਬੈਂਕ ਸ਼ਾਮਲ

ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੈ। ਪਰ 15 ਅਤੇ 16 ਮਾਰਚ ਨੂੰ ਬੈਂਕ ਕਰਮਚਾਰੀਆਂ ਵੱਲੋਂ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਜਾਵੇਗੀ। ਸਰਕਾਰੀ ਬੈਂਕਾਂ ਦੇ ਨਿਜੀਕਰਨ ਦੇ ਵਿਰੋਧ ਵਿੱਚ ਕਰਮਚਾਰੀ ਯੂਨੀਅਨਾਂ ਨੇ 15 ਅਤੇ 16 ਮਾਰਚ ਨੂੰ ਬੈਂਕਾਂ ਲਈ ਹੜਤਾਲ ਕੀਤੀ ਜਾਵੇਗੀ। ਹੜਤਾਲ ਕਾਰਨ ਲੋਕਾਂ ਨੂੰ ਬੈਂਕ ਦੇ ਕੰਮਾਂ ਸਬੰਧੀ ਮੁਸ਼ਕਿਲ ਆ ਸਕਦੀ ਹੈ। ਹਾਲਾਂਕਿ ਬੈਂਕਾਂ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਕੰਮ ਸਬੰਧ ਕੋਈ ਦਿੱਕਤ ਨਾ ਆਵੇ ਇਸ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਜਨਤਕ ਖੇਤਰ ਦੇ ਬੈਂਕ ਕਰਮਚਾਰੀ ਇਸ ਹੜਤਾਲ ਵਿੱਚ ਸ਼ਾਮਲ ਹਨ। ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਦੱਸਿਆ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਦੀ ਅਗਵਾਈ ਹੇਠ 15 ਅਤੇ 16 ਮਾਰਚ ਨੂੰ ਹੜਤਾਲ ਕੀਤੀ ਗਈ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਦੇ ਬੈਨਰ ਹੇਠ 9 ਯੂਨੀਅਨਾਂ ਦੁਆਰਾ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ, ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਕਰਮਚਾਰੀਆਂ,
ਆਲ ਇੰਡੀਆ ਬੈਂਕ ਆੱਫਸਰਜ਼ ਐਸੋਸੀਏਸ਼ਨ ਅਤੇ ਬੈਂਕ ਇੰਪਲਾਈਜ਼ ਕਨਫੈਡਰੇਸ਼ਨ ਆਫ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਐਂਪਲਾਈਜ਼ ਫੈਡਰੇਸ਼ਨ, ਇੰਡੀਅਨ ਨੈਸ਼ਨਲ ਬੈਂਕ ਅਫਸਰਜ਼ ਕਾਂਗਰਸ, ਨੈਸ਼ਨਲ ਆਰਗੇਨਾਈਜ਼ੇਸ਼ਨ ਬੈਂਕ ਵਰਕਰਜ਼ ਅਤੇ ਨੈਸ਼ਨਲ ਆਰਗਨਾਈਜੇਸ਼ਨ ਆਫ ਬੈਂਕ ਅਧਿਕਾਰੀ ਸ਼ਾਮਲ ਹਨ।
ਇਨ੍ਹਾਂ ਬੈਂਕ ਯੂਨੀਅਨਾਂ ਨਾਲ ਜੁੜੇ ਸਾਰੇ ਸਰਕਾਰੀ ਬੈਂਕ ਕਰਮਚਾਰੀ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਹੜਤਾਲ ਵਿੱਚ ਦੇਸ਼ ਦੇ ਸਰਕਾਰੀ ਅਤੇ ਗ੍ਰਾਮੀਣ ਬੈਂਕਾਂ ਦੇ ਕਰਮਚਾਰੀ ਸ਼ਾਮਲ ਹੋ ਰਹੇ ਹਨ। ਦਸ ਦਈਏ ਕਿ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਦੌਰਾਨ ਦੋ ਹੋਰ ਸਰਕਾਰੀ ਬੈਂਕਾਂ ਦੇ ਨਿਜੀਕਰਨ ਦਾ ਐਲਾਨ ਕੀਤਾ ਸੀ।
