4 ਦਿਨਾਂ ਦੀ ਹੜਤਾਲ ਨਾਲ 13 ਕਰੋੜ ਦਾ ਨੁਕਸਾਨ, 6600 ਤੋਂ ਵੱਧ ਕਰਮਚਾਰੀ ਪਰਤੇ ਕੰਮ ’ਤੇ

 4 ਦਿਨਾਂ ਦੀ ਹੜਤਾਲ ਨਾਲ 13 ਕਰੋੜ ਦਾ ਨੁਕਸਾਨ, 6600 ਤੋਂ ਵੱਧ ਕਰਮਚਾਰੀ ਪਰਤੇ ਕੰਮ ’ਤੇ

ਬਟਾਲਾ ਡਿਪੂ ਦੇ ਕੰਡਕਟਰ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਰੀਆਂ ਪਨਬੱਸ-ਪੀਆਰਟੀਸੀ ਯੂਨੀਅਨ ਨੇ ਹੜਤਾਲ ਨੂੰ ਵਾਪਸ ਲੈ ਲਿਆ ਹੈ। 6600 ਤੋਂ ਵੱਧ ਕਰਮਚਾਰੀ ਮੰਗਲਵਾਰ ਕੰਮ ਤੇ ਪਰਤ ਆਏ ਹਨ। ਬੰਦ ਪਈਆਂ 3200 ਤੋਂ ਵੱਧ ਬੱਸਾਂ ਚੱਲਣ ਨਾਲ ਯਾਤਰੀਆਂ, ਵਿਭਾਗੀ ਅਧਿਕਾਰੀਆਂ ਅਤੇ ਸਰਕਾਰ ਨੇ ਰਾਹਤ ਦਾ ਸਾਹ ਲਿਆ ਹੈ।

ਇਹਨਾਂ 4 ਦਿਨਾਂ ਦੀ ਹੜਤਾਲ ਵਿੱਚ 7 ਹਜ਼ਾਰ ਦੇ ਲਗਭਗ ਕਾਊਂਟਰ ਟਾਈਮ ਮਿਸ ਹੋਣ ਨਾਲ ਵਿਭਾਗ ਨੂੰ 13 ਕਰੋੜ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਚੁੱਕਾ ਹੈ। ਪਨਬੱਸ, ਪੀਆਰਟੀਸੀ ਯੂਨੀਅਨ ਨੇ ਕਿਹਾ ਕਿ ਉਹਨਾਂ ਹੜਤਾਲ ਨੂੰ ਮੁਲਤਵੀ ਕੀਤਾ ਹੈ, ਜੇ ਪੈਂਡਿੰਗ ਮੰਗਾਂ 15 ਦਿਨਾਂ ਦੇ ਅੰਦਰ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋ ਜਾਣਗੇ।

ਪੰਜਾਬ ਵਿੱਚ ਡਿਪੂਆਂ ਸਾਹਮਣੇ ਚਿਤਾਵਨੀ ਰੈਲੀ ਕਰਨ ਤੋਂ ਬਾਅਦ 6600 ਦੇ ਲਗਭਗ ਕਰਮਚਾਰੀਆਂ ਨੇ ਡਿਊਟੀ ਜੁਆਇਨ ਕਰ ਲਈ ਹੈ। ਬੱਸਾਂ ਦੀ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਕਾਊਂਟਰਾਂ ਤੇ ਯਾਤਰੀਆਂ ਦੀ ਭਾਰੀ ਭੀੜ ਉਮੜੀ ਨਜ਼ਰ ਆਈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਕੋਸ਼ਿਸ਼ਾਂ ਸਦਕਾ ਹੜਤਾਲ ਰੱਦ ਹੋ ਗਈ ਹੈ। ਪਨਬੱਸ-ਪੀਆਰਟੀਸੀ ਯੂਨੀਅਨ ਦੇ ਕਰਮਚਾਰੀਆਂ ਨੇ ਡਿਪੂਆਂ ਸਾਹਮਣੇ ਸਵੇਰੇ ਚਿਤਾਵਨੀ ਰੈਲੀ ਕਰਕੇ ਇਕਜੁੱਟਤਾ ਦਾ ਸਬੂਤ ਦਿੱਤਾ।

 

 

Leave a Reply

Your email address will not be published.