Punjab

4 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਾਹੁਲ ਗਾਂਧੀ ਦਾ ‘ਪੰਜਾਬ ਦੌਰਾ’

ਕੱਲ੍ਹ 1 ਅਕਤੂਬਰ ਨੂੰ ਰਾਹੁਲ ਗਾਂਧੀ ਹਾਥਰਸ ਦੀ ਪੀੜਤਾ ਦੇ ਪਰਿਵਾਰ ਨੂੰ ਮਿਲਣ ਗਏ ਸਨ ਜਿਸ ਦੌਰਾਨ ਉਹਨਾਂ ਨੂੰ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਗਈ। ਉਹਨਾਂ ਨੇ 3 ਅਕਤੂਬਰ ਨੂੰ ਪੰਜਾਬ ਦੀ ਰੈਲੀ ਕੱਢਣੀ ਸੀ ਪਰ ਇਸ ਘਟਨਾ ਦੌਰਾਨ ਉਹਨਾਂ ਦਾ ਇਹ ਦੌਰਾ ਸੰਭਵ ਨਾ ਹੋ ਸਕਿਆ।

ਹੁਣ ਰਾਹੁਲ ਗਾਂਧੀ 4 ਅਕਤੂਬਰ ਨੂੰ ਪੰਜਾਬ ਆਉਣਗੇ ਅਤੇ ਟਰੈਕਟਰ ਰੈਲੀਆਂ ਦੀ ਸ਼ੁਰੂਆਤ ਕਰਨਗੇ। 4 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਣੀ ਕਲਾਂ ਤੋਂ ਸ਼ੁਰੂ ਹੋਵੇਗੀ ਅਤੇ ਰਾਏਕੋਟ ਚ ਜੱਟਪੂਰਾ ਵਿਖੇ ਖ਼ਤਮ ਹੋਵੇਗੀ।

ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਨੂੰ ਹੋਇਆ ਕੋਰੋਨਾ ਵਾਇਰਸ

ਦੂਜੇ ਦਿਨ 5 ਅਕਤੂਬਰ ਨੂੰ ਇਹ ਰੈਲੀ ਸੰਗਰੂਰ ਤੋਂ ਭਵਾਨੀਗੜ੍ਹ ਪੁੱਜੇਗੀ ਅਤੇ ਤੀਜੇ ਦਿਨ 6 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਪਟਿਆਲਾ ਤੋਂ ਸ਼ੁਰੂ ਹੋਵੇਗੀ ਅਤੇ ਇੱਥੋਂ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋਣਗੇ। ਇਸ ਰੈਲੀ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ ਅਤੇ ਸੁਨੀਲ ਜਾਖੜ ਦੀ ਮੌਜੂਦ ਰਹਿਣਗੇ।

ਕੀ ਨਵਜੋਤ ਸਿੱਧੂ ਰਾਹੁਲ ਦੇ ਪੰਜਾਬ ਦੌਰੇ ’ਚ ਕਰਨਗੇ ਸ਼ਿਰਕਤ? ਮਨਾਉਣ ਪਹੁੰਚੇ ਸੂਬਾ ਇੰਚਾਰਜ

ਇਹ ਰੈਲੀ ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੱਢੀ ਜਾਵੇਗੀ। ਖ਼ਬਰ ਇਹ ਵੀ ਮਿਲੀ ਹੈ ਕਿ ਰਾਹੁਲ ਗਾਂਧੀ ਦੇ ਤਿੰਨ ਦਿਨਾਂ ਦੇ ਪੰਜਾਬ ਦੇ ਦੌਰੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਣਗੇ।

Click to comment

Leave a Reply

Your email address will not be published.

Most Popular

To Top