ਆਗਰਾ ਦੇ ਸਿਕੰਦਰਾ ਖੇਤਰ ਵਿਚ ਇਕ ਕੈਮੀਕਲ ਫੈਕਟਰੀ ਨੂੰ ਅੱਗ ਲੱਗੀ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸਾਰਾ ਖੇਤਰ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ ਹੈ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਤੱਕ ਦਿਸ ਰਹੀਆਂ ਹਨ। ਇਹ ਮਾਮਲਾ ਥਾਣਾ ਸਿਕੰਦਰਾ ਦੇ ਨੈਸ਼ਨਲ ਹਾਈਵੇਅ ਦਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਵਿਚ ਜੁਟੀਆਂ ਹੋਈਆਂ ਹਨ। ਅਜੇ ਤਕ ਅੱਗ ਲੱਗਣ ਦਾ ਕਾਰਨ ਵੀ ਪਤਾ ਨਹੀਂ ਚੱਲ ਸਕਿਆ।
