Entertainment

350 ਗਰੀਬ ਪਰਿਵਾਰਾਂ ਨੇ ਸੋਨੂੰ ਸੂਦ ਨੂੰ ਮਦਦ ਲਈ ਕੀਤੀ ਅਪੀਲ, ਸੋਨੂੰ ਸੂਦ ਨੇ ਦਿੱਤਾ ਅਜਿਹਾ ਜਵਾਬ, ਖਿੜ ਗਏ ਪਰਿਵਾਰਾਂ ਦੇ ਚਿਹਰੇ

Sonu Sood

ਵਾਰਾਣਸੀ: ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੇ ਕਰੋੜਾਂ ਲੋਕਾਂ ਤੇ ਰੋਜ਼ੀ ਰੋਟੀ ਦਾ ਸੰਕਟ ਮੰਡਰਾ ਰਿਹਾ ਹੈ। ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦੀ ਖੇਤਰ ਵਾਰਾਣਸੀ ਵੀ ਪਿੱਛੇ ਨਹੀਂ ਹੈ। ਇੱਥੋਂ ਦੇ 84 ਘਾਟਾਂ ਤੇ ਬੇੜੀ ਚਲਾ ਕੇ ਅਪਣਾ ਗੁਜ਼ਾਰਾ ਕਰਨ ਵਾਲੇ 350 ਪਰਿਵਾਰ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਇਹਨਾਂ ਪਰਿਵਾਰਾਂ ਨੇ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਗੁਹਾਰ ਲਗਾਈ ਹੈ। ਗਰੀਬਾਂ ਦੇ ਮਸੀਹਾਂ ਕਹਾਉਣ ਵਾਲੇ ਸੋਨੂੰ ਸੂਦ ਨੇ ਵੀ ਪੀੜਤ ਪਰਿਵਾਰਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਟਵੀਟ ਤੋਂ ਸਿਰਫ 40 ਮਿੰਟ ਬਾਅਦ ਹੀ ਮਦਦ ਦਾ ਭਰੋਸਾ ਦਿੱਤਾ ਕਿ ਉਹ ਹੁਣ ਤੋਂ ਕਦੇ ਵੀ ਭੁੱਖੇ ਨਹੀਂ ਸੌਂਣਗੇ।

ਦਰਅਸਲ ਹੋਪ ਫਾਉਂਡੇਸ਼ਨ ਦੇ ਦਿਵਿਆਂਸ਼ੁ ਅਤੇ ਉਹਨਾਂ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਬਨਾਰਸ ਦੇ ਦਸ਼ਾਸ਼ਵਮੇਘ ਘਾਟ, ਅੱਸੀ ਘਾਟ, ਰਾਜ ਘਾਟ ਸਮੇਤ ਹੋਰ ਥਾਵਾਂ ਤੇ ਮਲਾਹਾਂ ਨੂੰ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਸੀ। ਦਿਵਿਆਂਸ਼ੁ ਨੇ ਦਸਿਆ ਕਿ ਉਹਨਾਂ ਨੇ ਕੁੱਝ ਦਿਨ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਰਾਸ਼ਨ ਵੰਡਿਆ ਸੀ ਪਰ ਕੰਮ-ਕਾਜ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਮਲਾਹਾਂ ਦੇ ਸਾਹਮਣੇ ਪੈਸਿਆਂ ਦੀ ਤੰਗੀ ਹੋ ਗਈ। ਮਲਾਹਾਂ ਕੋਲ ਹੁਣ ਖਾਣ-ਪੀਣ ਲਈ ਕੁੱਝ ਨਹੀਂ ਬਚਿਆ।

ਭਾਰਤ ’ਚ ਚਾਈਨੀਜ਼ ਐਪ PUBG ਸਮੇਤ 119 ਐਪਸ ਹੋਈਆਂ ਬੈਨ, ਟੈਕਨਾਲੋਜੀ ਵਿਭਾਗ ਨੇ ਲਿਆ ਫੈਸਲਾ

ਉਹਨਾਂ ਦਸਿਆ ਕਿ ਮਲਾਹਾਂ ਦੀਆਂ ਇਹੀ ਸਮੱਸਿਆਵਾਂ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਸਵੇਰੇ ਉਹਨਾਂ ਨੇ ਟਵਿੱਟਰ ਦੁਆਰਾ ਸੋਨੂੰ ਸੂਦ ਤੋਂ ਇਹਨਾਂ ਮਲਾਹਾਂ ਲਈ ਮਦਦ ਮੰਗੀ ਅਤੇ 40 ਮਿੰਟ ਵਿਚ ਹੀ ਸੋਨੂੰ ਸੂਦ ਦਾ ਰਟਵੀਟ ਆ ਗਿਆ ਕਿ ਅੱਜ ਤੋਂ ਬਾਅਦ ਇਹ 350 ਪਰਿਵਾਰ ਭੁੱਖੇ ਨਹੀਂ ਸੌਂਣਗੇ। ਦਿਵਿਆਂਸ਼ੁ ਨੇ ਦਸਿਆ ਕਿ ਸੋਨੂੰ ਸੂਦ ਦੀ ਟੀਮ ਵੱਲੋਂ ਫੋਨ ਵੀ ਆਇਆ ਸੀ ਅਤੇ ਟੀਮ ਨੇ ਇਹਨਾਂ ਮਲਾਹਾਂ ਦੀ ਪੂਰੀ ਸੂਚੀ ਅਤੇ ਜਾਣਕਾਰੀ ਵੀ ਮੰਗੀ ਹੈ।

ਜਲਦ ਹੀ ਉਹਨਾਂ ਦੁਆਰਾ ਮਲਾਹਾਂ ਲਈ ਰਾਸ਼ਨ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਸੋਨੂੰ ਸੂਦ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਹ ਇੰਨੀ ਜਲਦੀ ਉਹਨਾਂ ਦੇ ਟਵੀਟ ਦਾ ਰਿਪਲਾਈ ਕਰਦੇ ਹੋਏ ਇਹਨਾਂ ਮਲਾਹਾਂ ਦੀ ਮਦਦ ਲਈ ਅੱਗੇ ਆਏ ਹਨ। ਦਸ ਦਈਏ ਕਿ ਸੋਨੂੰ ਸੂਦ ਨੇ ਕੋਰੋਨਾ ਕਾਲ ਅਤੇ ਲਾਕਡਾਊਨ ਦੌਰਾਨ ਗਰੀਬ ਲੋਕਾਂ ਦੀ ਬਹੁਤ ਸਹਾਇਤਾ ਕੀਤੀ ਹੈ। ਉਹਨਾਂ ਤਕ ਲੋੜੀਦੀਆਂ ਵਸਤਾਂ ਪਹੁੰਚਾਈਆਂ ਹਨ ਅਤੇ ਜਿਹੜੇ ਲੋਕਾਂ ਨੇ ਅਪਣੇ ਸੂਬੇ ਵਿਚ ਵਾਪਸ ਜਾਣਾ ਸੀ ਉਹਨਾਂ ਨੂੰ ਵੀ ਬੱਸਾਂ ਰਾਹੀਂ ਘਰ ਪਹੁੰਚਾਇਆ ਸੀ।

Click to comment

Leave a Reply

Your email address will not be published. Required fields are marked *

Most Popular

To Top