31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਿਸ ਹੱਥੇ, ਪੁਲਿਸ ਨੇ ਚਲਾਇਆ ਸੀ ਸਾਂਝਾ ਆਪ੍ਰੇਸ਼ਨ

ਫਾਜ਼ਿਲਕਾ ਪੁਲਿਸ ਵੱਲੋਂ 31 ਕਿਲੋ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀਆਈਜੀ ਆਰਐਸ ਢਿੱਲੋਂ ਨੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਤਾਰੋਂ ਪਾਰ ਪਾਕਿਸਤਾਨ ਤੋਂ ਆਈ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।
ਉਹਨਾਂ ਜਾਣਕਾਰੀ ਦਿੱਤੀ ਹੈ ਕਿ ਹੈਰੋਇਨ ਲਿਆਉਣ ਵਿੱਚ ਇੱਕ ਆਰਮੀ ਜਵਾਨ ਵਾਸੀ ਪਿੰਡ ਮੁਹੰਮਦ ਪੀਰਾ ਅਤੇ ਇਕ ਪਰਮਜੀਤ ਵਾਸੀ ਮਹਾਲਮ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਵੀ ਦੇਰ ਰਾਤ ਬਾਰਡਰ ਉਪਰ ਬੀਐਸਐਫ ਜਵਾਨਾਂ ਨੂੰ ਅਚਾਨਕ ਬਾਰਡਰ ਤੇ ਹਲਚਲ ਵਿਖਾਈ ਦਿੱਤੀ ਤਾਂ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਪੁਲਿਸ ਵੱਲੋਂ ਇਲਾਕੇ ਨੂੰ ਪੁਲਿਸ ਛਾਊਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਆਪਣਾ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਸਵੇਰ ਹੁੰਦੇ ਹੀ ਜਿਵੇਂ ਇਲਾਕੇ ਦੇ ਪਿੰਡਾਂ ਵਿੱਚ ਚਰਚਾ ਸ਼ੁਰੂ ਹੋ ਗਈ ਤਾਂ ਪੰਜਾਬ ਪੁਲਿਸ ਵੱਲੋਂ ਸ਼ਹਿਰ ਜਾਣ ਵਾਲੇ ਸਾਰੇ ਚੌਂਕਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਗਈ। ਫੌਜੀ ਜਵਾਨ ਨੇ ਦੱਸਿਆ ਕਿ ਉਹ ਪਠਾਨਕੋਟ ਡਿਊਟੀ ਕਰਦਾ ਹੈ ਅਤੇ ਰਾਤੋਂ ਰਾਤ ਅਮੀਰ ਹੋਣ ਦੇ ਸੁਫ਼ਨੇ ਵੇਖੇ ਅਤੇ ਤਾਰੋਂ ਪਾਰ ਪਾਕਿਸਤਾਨ ਨਾਲ ਕਿਸੇ ਰਾਬਤਾ ਕਾਇਮ ਕੀਤਾ ਅਤੇ ਪਾਕਿ ਤੋਂ 31 ਕਿਲੋ ਹੈਰੋਇਨ ਪਾਈਪ ਰਾਹੀਂ ਮੰਗਵਾਈ ਸੀ, ਜੋ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਲਈ ।