ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ, ਢਹਿ-ਢੇਰੀ ਹੋਈਆਂ ਇਮਾਰਤਾਂ, ਫੁਟਪਾਥ ’ਤੇ ਹੋ ਰਿਹਾ ਲੋਕਾਂ ਦਾ ਇਲਾਜ

 ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ, ਢਹਿ-ਢੇਰੀ ਹੋਈਆਂ ਇਮਾਰਤਾਂ, ਫੁਟਪਾਥ ’ਤੇ ਹੋ ਰਿਹਾ ਲੋਕਾਂ ਦਾ ਇਲਾਜ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਆਏ ਭੂਚਾਲ ਕਾਰਨ ਬਹੁਤ ਤਬਾਹੀ ਮਚੀ ਹੋਈ ਹੈ। ਹੁਣ ਤੱਕ 162 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ। ਵੱਡੀ ਗਿਣਤੀ ਵਿੱਚ ਲੋਕ ਮਲ੍ਹਬੇ ਹੇਠ ਦੱਬੇ ਗਏ ਹਨ। ਭੂਚਾਲ ਤੋਂ ਡਰੇ ਲੋਕ ਘਰਾਂ ਚੋਂ ਨਿਕਲ ਕੇ ਸੜਕਾਂ ਤੇ ਆ ਗਏ ਸਨ। ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧ ਗਈ।

Indonesia earthquake: At least 162 dead as quake jolts Java, triggers landslide | World News News,The Indian Express

ਕੁਝ ਲੋਕਾਂ ਦਾ ਟੈਂਟਾਂ ਵਿੱਚ ਹੀ ਇਲਾਜ ਕੀਤਾ ਗਿਆ ਅਤੇ ਕੁਝ ਨੂੰ ਫੁਟਪਾਥ ਤੇ ਹੀ ਡ੍ਰਿਪ ਲਗਾਈ ਗਈ। ਇੱਕ ਪੀੜਤ ਨੇ ਦੱਸਿਆ ਕਿ ਅਚਾਨਕ ਝਟਕਿਆਂ ਕਾਰਨ ਇਮਾਰਤ ਡਿੱਗ ਗਈ ਅਤੇ ਸਭ ਕੱਝ ਢਹਿ ਗਿਆ। ਉਸ ਦੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਗਏ ਅਤੇ ਉਹ ਉਹਨਾਂ ਨੂੰ ਹਸਪਤਾਲ ਲੈ ਕੇ ਆਇਆ ਹੈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਦੇ ਅਨੁਸਾਰ ਭੂਚਾਲ ਤੋਂ ਬਾਅਦ 25 ਹੋਰ ਝਟਕੇ ਦਰਜ ਕੀਤੇ ਗਏ।

Indonesia Earthquake : Panic Caused By Strong Underwater Earthquake In Western Indonesia - इंडोनेशिया में फिर कांपी धरती, समुद्र के अंदर आया भयानक भूकंप, लोगों में दहशत का माहौल

ਇਸ ਦੌਰਾਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਭੂਚਾਲ ਦੇ ਝਟਕੇ ਕਾਰਨ ਡਾਕਟਰਾਂ ਨੇ ਮਰੀਜ਼ਾਂ ਨੂੰ ਜਲਦਬਾਜ਼ੀ ਵਿੱਚ ਹਸਪਤਾਲ ਤੋਂ ਬਾਹਰ ਕੱਢਿਆ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਡਾਕਟਰਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ ਇਸ ਦੌਰਾਨ ਗੰਭੀਰ ਮਰੀਜ਼ਾਂ ਦਾ ਇਲਾਜ ਠੱਪ ਰਿਹਾ।

ਰਾਸ਼ਟਰੀ ਪੁਲਿਸ ਦੇ ਬੁਲਾਰੇ ਡੇਦੀ ਪ੍ਰਸੇਤਿਓ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬਚਾਅ ਕਾਰਜ ਵਿੱਚ ਸੈਂਕੜੇ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 162 ਲੋਕਾਂ ਵਿੱਚ ਕਈ ਬੱਚੇ ਵੀ ਸਨ ਜਿਹਨਾਂ ਦੀ ਮੌਤ ਹੋ ਗਈ।

Leave a Reply

Your email address will not be published.