3 ਮਹਿਲਾਵਾਂ ਨੇ ਕੋਰੋਨਾ ਦੇ ਨਾਂ ਤੇ ਲੋਕਾਂ ਦੇ ਲਾਏ ਕੋਈ ਹੋਰ ਟੀਕੇ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ।ਉੱਥੇ ਹੀ ਹੁਣ ਮੋਗਾ ਦੇ ਧਰਮਕੋਟ ਸ਼ਹਿਰ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਦਰਅਸਲ ਇੱਥੇ ਲੋਕਾਂ ਨੂੰ ਤਿੰਨ ਮਹਿਲਾਵਾਂ ਵੱਲੋਂ ਕੋਰੋਨਾ ਟੀਕੇ ਦੇ ਨਾਮ ਤੇ ਕੋਈ ਹੋਰ ਹੀ ਟੀਕਾ ਲਗਾਇਆ ਜਾ ਰਿਹਾ ਸੀ ਜਿੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ‘ਚ ਲੋਕਾਂ ਨੇ ਕਿਹਾ ਕਿ ਤਿੰਨੋਂ ਮਹਿਲਾਵਾਂ ਵੱਲੋਂ ਕਰੀਬ 26 ਲੋਕਾਂ ਨੂੰ ਕੋਰੋਨਾ ਦੀ ਬਜਾਏ ਇੱਕ ਹੀ ਸਰਿੰਜ ਨਾਲ ਕੋਈ ਹੋਰ ਟੀਕੇ ਲਗਾਏ ਗਏ।ਉਹਨਾਂ ਕਿਹੈ ਕਿ ਤਿੰਨੋਂ ਮਹਿਲਾਵਾਂ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਰਹੀਆਂ ਸੀ ਜੋ ਕਿ ਅਸਲ ਵਿੱਚ ਨਹੀਂ ਸਨ।

ਦੂਜੇ ਪਾਸੇ ਧਰਮਕੋਟ ਦੇ ਡੀਐਸਪੀ ਨੇ ਕਿਹੈ ਕਿ ਤਿੰਨੋਂ ਮਹਿਲਾਵਾਂ ਕਿਸੇ ਵੀ ਸਰਕਾਰੀ ਵਿਭਾਗ ‘ਚ ਕੰਮ ਨਹੀਂ ਕਰਦੀਆਂ ਸੀ ਅਤੇ ਉਹਨਾਂ ਨੇ ਲੋਕਾਂ ਦੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਟੀਕੇ ਲਗਾਏ ਜਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਕਿ 26 ਲੋਕਾਂ ਨੂੰ ਤਿੰਨੋਂ ਮਹਿਲਾਵਾਂ ਨੇ ਮਲਟੀਵਿਟਾਮਿਨ ਟੀਕੇ ਲਗਾਏ ਗਏ ਜੋ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਰਹੀਆਂ ਸੀ ਪਰ ਜਦੋਂ ਇਸ ਮੌਕੇ ‘ਤੇ ਅਸਲ ਆਸ਼ਾ ਵਰਕਰ ਪਹੁੰਚੀ ਤਾਂ ਇਸ ਮਾਮਲੇ ਦੀ ਪੋਲ ਖੁੱਲ੍ਹੀ।
