3 ਦਿਨਾਂ ਦੀ ਹੜਤਾਲ ’ਤੇ ਰਹਿਣਗੇ ਬਿਜਲੀ ਮੁਲਾਜ਼ਮ, ਬਿਜਲੀ ਸਪਲਾਈ ਠੱਪ
By
Posted on

ਬਿਜਲੀ ਕਾਮਿਆਂ ਨੇ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਬੀਤੇ ਦਿਨ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਕਰਮਚਾਰੀ 24 ਫਰਵਰੀ ਨੂੰ 12 ਵਜੇ ਤੱਕ ਹੜਤਾਲ ਤੇ ਰਹਿਣਗੇ। ਬਿਜਲੀ ਕਾਮਿਆਂ ਦੀ ਹੜਤਾਲ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਡਿਊਟੀ ਰੋਸਟਰ ਜਾਰੀ ਕੀਤਾ।

ਮੁਲਾਜ਼ਮਾਂ ਦੀ ਹੜਤਾਲ ਦਾ ਕਾਰਨ ਮੁਲਾਜ਼ਮਾਂ ਦੀ ਮੁੱਖ ਮੰਗ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਫ਼ੈਸਲੇ ਨੂੰ ਵਾਪਸ ਲੈਣਾ ਹੈ ਜਦਕਿ ਅਜਿਹਾ ਸੰਭਵ ਨਹੀਂ ਹੈ। ਇਸ ਸਬੰਧੀ ਨਿੱਜੀਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਪ੍ਰਾਈਵੇਟ ਕੰਪਨੀ ਇਸ ਨੂੰ ਸੰਭਾਲਣ ਵਾਲੀ ਹੈ। ਕੇਂਦਰ ਸਰਕਾਰ ਨੇ ਵੀ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਕਾਰਨ ਇਹ ਟਕਰਾਅ ਟਲਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਪਿਛਲੀ ਵਾਰ 400 ਮੁਲਾਜ਼ਮ ਵੀ ਹੜਤਾਲ ਤੇ ਚਲੇ ਗਏ ਸ। ਇਸ ਨਾਲ ਸਾਰਾ ਸਿਸਟਮ ਟੁੱਟ ਗਿਆ। ਉਹਨਾਂ ਨੂੰ ਅੰਤਿਮ ਚਿਤਾਵਨੀ ਦੇ ਕੇ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਹਦਾਇਤ ਕਰਕੇ ਕਾਰਵਾਈ ਨਹੀਂ ਕੀਤੀ ਗਈ।
