News

3 ਦਸੰਬਰ ਨੂੰ ਫਿਰ ਕਿਸਾਨਾਂ ਨਾਲ ਕੇਂਦਰ ਕਰੇਗੀ ਬੈਠਕ, ਕਿਸਾਨਾਂ ਦੇ ਮਸਲੇ ਦਾ ਹੋਵੇਗਾ ਹੱਲ!

ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਾ ਅਸਰ ਕੇਂਦਰ ਸਰਕਾਰ ਤੇ ਹੁੰਦਾ ਦਿਖਾਈ ਦੇ ਰਿਹਾ ਹੈ। ਖੇਤੀ ਕਾਨੂੰਨਾਂ ਬਾਰੇ ਕੋਈ ਵੀ ਹੱਲ ਨਾ ਨਿਕਲਦਾ ਦੇਖ ਹੁਣ ਕੇਂਦਰ ਸਰਕਾਰ ਨੇ ਫਿਰ ਕਿਸਾਨ ਯੂਨੀਅਨਾਂ ਨੂੰ ਦੂਜੇ ਗੇੜ ਦੀ ਬੈਠਕ ਲਈ 3 ਦਸੰਬਰ ਨੂੰ ਸੱਦਾ ਦਿੱਤਾ ਹੈ।

ਇਹ ਬੈਠਕ ਉਸ ਸਮੇਂ ਬੁਲਾਈ ਗਈ ਹੈ ਜਦੋਂ ਕਿਸਾਨ ਆਗੂਆਂ ਨੇ ਇੱਕ ਹੋਰ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਨ ਦੀ ਸ਼ਰਤ ਰੱਖਦਿਆਂ ਸੋਮਵਾਰ ਨੂੰ ਪੰਜਾਬ ਵਿੱਚ ਆਪਣਾ ਰੇਲ ਰੋਕੋ ਅੰਦੋਲਨ ਰੱਦ ਕੀਤਾ ਤੇ ਲਗਭਗ ਦੋ ਮਹੀਨਿਆਂ ਦੀ ਨਾਕਾਬੰਦੀ ਨੂੰ ਹਟਾ ਦਿੱਤਾ, ਜਿਸ ਨਾਲ ਸਿਰਫ ਮਾਲ ਟ੍ਰੇਨਾਂ ਨੂੰ ਮੁੜ ਚਾਲੂ ਹੋਣ ਦਿੱਤਾ ਗਿਆ।

ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਅਸੀਂ 3 ਦਸੰਬਰ ਨੂੰ 30 ਤੋਂ ਵੀ ਵੱਧ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿੱਚ ਵਿਚਾਰ ਵਟਾਂਦਰੇ ਲਈ ਬੁਲਾਇਆ ਹੈ। ਸਕੱਤਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਕਿਸਾਨ ਸੰਗਠਨਾਂ ਨੂੰ ਸੱਦਾ ਭੇਜਿਆ ਹੈ।

ਉੱਥੇ ਹੀ ਖੁਰਾਕ ਮੰਤਰੀ ਪਿਯੂਸ਼ ਗੋਇਲ ਦੇ ਵੀ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਦੇ ਖੁਰਾਕ ਤੇ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਹੈ। ਪੰਜਾਬ ਦੇ ਕਿਸਾਨ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨੂੰ ਰੱਦ ਦੀ ਮੰਗ ਕੀਤੀ ਸੀ ਕਿਉਂ ਕਿ ਉਹਨਾਂ ਦਾਅਵਾ ਕੀਤਾ ਕਿ ਇਹ ਨਵੇਂ ਕਾਨੂੰਨ ਘੱਟੋ ਘੱਟ ਸਮਰਥਨ ਕੀਮਤਾਂ ਦੀ ਖਰੀਦ ਨੂੰ ਖਤਮ ਕਰਨ ਦਾ ਕਾਰਨ ਬਣ ਸਕਦੇ ਹਨ ਜਿਸ ਨੂੰ ਕੇਂਦਰ ਦੇ ਨਾਕਾਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਵੀ ਇਹ ਕਿਹਾ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਸੰਸਦ ਵਿੱਚ ਵੀ ਕਿਹਾ ਹੈ ਕਿ “ਐਮਐਸਪੀ ਜਾਰੀ ਰਹੇਗੀ। ਅਸੀਂ ਇਸ ਮੁੱਦੇ ਬਾਰੇ ਕਿਸਾਨ ਯੂਨੀਅਨਾਂ ਨੂੰ ਵਿਸਥਾਰ ਵਿੱਚ ਦੱਸਿਆ ਹੈ। ਉਮੀਦ ਹੈ ਕਿ ਅਸੀਂ 3 ਦਸੰਬਰ ਦੀ ਮੀਟਿੰਗ ‘ਚ ਉਨ੍ਹਾਂ ਨਾਲ ਮਸਲਾ ਹੱਲ ਕਰਾਂਗੇ।”

Click to comment

Leave a Reply

Your email address will not be published. Required fields are marked *

Most Popular

To Top