RBI ਨੇ ਵਧਾ ਦਿੱਤਾ ਰੈਪੋ ਰੇਟ, 0. 50 ਫ਼ੀਸਦ ਦਾ ਕੀਤਾ ਵਾਧਾ, 5 ਮਹੀਨਿਆਂ ‘ਚ 4 ਝਟਕੇ

 RBI ਨੇ ਵਧਾ ਦਿੱਤਾ ਰੈਪੋ ਰੇਟ, 0. 50 ਫ਼ੀਸਦ ਦਾ ਕੀਤਾ ਵਾਧਾ, 5 ਮਹੀਨਿਆਂ ‘ਚ 4 ਝਟਕੇ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੇ ਫ਼ੈਸਲਿਆਂ ਦਾ ਐਲਾਨ ਕੀਤਾ ਹੈ। ਇਸ ਵਿੱਚ ਰੈਪੋ ਰੇਟ ਵਿੱਚ 0.50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁਦਰਾ ਨੀਤੀ ਕਮੇਟੀ ਦਾ ਫ਼ੈਸਲਿਆਂ ਦਾ ਐਲਾਨ ਕਰਦੇ ਹੋਏ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੈਪੋ ਦਰ ਵਿੱਚ 50 ਆਧਾਰ ਅੰਕ ਦਾ ਵਾਧਾ ਕੀਤਾ ਜਾ ਰਿਹਾ ਹੈ।

ਹੁਣ ਰੈਪੋ ਰੇਟ 5.90 ਫ਼ੀਸਦੀ ਤੇ ਆ ਗਈ ਹੈ ਜੋ ਪਹਿਲਾਂ 5.40 ਫ਼ੀਸਦੀ ਸੀ। ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਬੈਂਕ ਦਰ ਨੂੰ ਘਟਾ ਕੇ 6.1 ਫ਼ੀਸਦੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸਾਹਮਣੇ ਚੁਣੌਤੀਆਂ ਹਨ ਅਤੇ ਭੂ-ਰਾਜਨੀਤਿਕ ਸਥਿਤੀਆਂ ਵਿੱਚ ਬਦਲਾਅ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।

RBI Repo Rate Hike | EMI: With RBI repo rate hike EMI to rise again; Why you may live longer in debt

ਪਿਛਲੇ 2.5 ਸਾਲਾਂ ਵਿੱਚ, ਦੁਨੀਆ ਨੇ ਦੋ ਵੱਡੀਆਂ ਗਲੋਬਲ ਤਬਦੀਲੀਆਂ ਦੇਖੀਆਂ ਹਨ ਅਤੇ ਉਹ ਸਨ ਕੋਵਿਡ ਸੰਕਟ ਅਤੇ ਰੂਸ-ਯੂਕਰੇਨ ਯੁੱਧ। ਭਾਰਤੀ ਅਰਥਵਿਵਸਥਾ ਨੇ ਵਧਦੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਇਸ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਹੈ। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਖੁੱਲ੍ਹਿਆ ਹੈ।

ਨਿਫਟੀ ਅਤੇ ਸੈਂਸੈਕਸ ਵਿੱਚ 0.3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਟੀ, ਆਟੋ ਅਤੇ ਬੈਂਕ ਸਟਾਕ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਅਮਰੀਕੀ ਬਜ਼ਾਰ ਵਿੱਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਉਹ 1.5-2.5 ਫ਼ੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ ਹਨ।

ਬੈਂਕ ਹੋਮ ਲੋਨ ਤੋਂ ਲੈ ਕੇ ਕਾਰ ਲੋਨ ਤੱਕ ਮਹਿੰਗੇ ਕਰ ਦਿੱਤੇ ਜਾਣਗੇ ਅਤੇ ਲੋਕਾਂ ਦੀ ਈਐਮਈ ਵਧ ਜਾਵੇਗੀ। ਇਸ ਸਾਲ ਰੈਪੋ ਰੇਟ ਵਧਣ ਦੀ ਸ਼ੁਰੂਆਤ ਮਈ ਮਹੀਨੇ ਹੋਈ, ਜਦੋਂ ਬਿਨਾਂ ਕਿਸੇ ਨੋਟਿਸ ਤੋਂ ਆਰਬੀਆਈ ਨੇ ਆਨਨ-ਫਾਨਨ ਵਿੱਚ ਐਮਪੀਸੀ ਦੀ ਬੈਠਕ ਬੁਲਾਈ ਅਤੇ ਰੈਪੋ ਰੇਟ ਵਿੱਚ 0.40 ਫ਼ੀਸਦੀ ਦਾ ਵਾਧਾ ਕਰ ਦਿੱਤਾ। ਇਸ ਤੋਂ ਬਾਅਦ ਇਹ ਵਧ ਕੇ 4.40 ਫ਼ੀਸਦੀ ਹੋ ਗਿਆ।

Leave a Reply

Your email address will not be published.