Punjab

28 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਬੈਠਕ ਦੌਰਾਨ ਵਰਕਰਾਂ ਨੂੰ ਕਰਨਗੇ ਸੰਬੋਧਨ

ਕਿਸਾਨੀ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ 28 ਸਤੰਬਰ ਨੂੰ ਬੈਠਕ ਬੁਲਾਈ ਗਈ ਹੈ ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਅਦ ਵਿਸੇਸ਼ ਤੌਰ ਤੇ ਪਹੁੰਚਣਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ: ਸਰਕਾਰ ਨੇ ਬਦਲੇ ਪੈਨਸ਼ਨ ਦੇ ਨਿਯਮ, ਦੇਖੋ ਪੂਰੀ ਖ਼ਬਰ

ਇਹ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਨੇ ਦਸਿਆ ਕਿ 28 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਥਾਨਕ ਭਾਈ ਮਹਾ ਸਿੰਘ ਦੀਵਾਨ ਹਾਲ ਵਿੱਚ ਮੀਟਿੰਗ ਰੱਖੀ ਗਈ ਹੈ।

ਇਹ ਵੀ ਪੜ੍ਹੋ: ਮਾੜੀ ਖ਼ਬਰ, ਪੰਜਾਬ ਦਾ ਜਵਾਨ ਜਸਵੰਤ ਸਿੰਘ ਹੋਇਆ ਸ਼ਹੀਦ, ਪਿੰਡ ’ਚ ਸੋਗ ਦੀ ਲਹਿਰ

ਉਹਨਾਂ ਦਸਿਆ ਕਿ ਇਸ ਬੈਠਕ ਵਿੱਚ ਕਿਸਾਨੀ ਮਾਮਲਿਆਂ ਤੇ ਵਿਚਾਰ ਕਰਨ ਉਪਰੰਤ ਅੱਗੇ ਦੀ ਰਣਨੀਤੀ ਤਿਆਰ ਕਰਨਗੇ। ਵਿਧਾਇਕ ਨੇ ਹਲਕੇ ਸਮੂਹ ਆਗੂਆਂ, ਸਰਕਲ ਪ੍ਰਧਾਨਾਂ, ਅਧਿਕਾਰੀਆਂ ਅਤੇ ਵਰਕਰਾਂ ਨੂੰ ਇਸ ਮੀਟਿੰਗ ਵਿੱਚ ਸਮੇਂ ਤੇ ਪਹੁੰਚਣ ਦੀ ਅਪੀਲ ਕੀਤੀ ਹੈ।

Click to comment

Leave a Reply

Your email address will not be published.

Most Popular

To Top