26 ਜਨਵਰੀ ਮਗਰੋਂ 100 ਦੇ ਕਰੀਬ ਕਿਸਾਨ ਲਾਪਤਾ: ਕਿਸਾਨ ਏਕਤਾ ਮੋਰਚਾ
By
Posted on

ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਤੋਂ ਮਗਰੋਂ ਕਰੀਬ 100 ਕਿਸਾਨ ਲਾਪਤਾ ਹਨ। ਜਿੰਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਕਿਸਾਨ ਏਕਤਾ ਮੋਰਚਾ ਵੱਲੋਂ ਟਵਿਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਦੇ ਕਰੀਬ 12 ਨੌਜਵਾਨ ਲਾਪਤਾ ਹਨ। ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੋਇਆ ਹੈ। ਟਵਿਟਰ ਹੈਂਡਲ ਜ਼ਰੀਏ ਜਿੱਥੇ ਇਹ ਦੱਸਿਆ ਗਿਆ ਕਿ 100 ਦੇ ਕਰੀਬ ਕਿਸਾਨ ਲਾਪਤਾ ਹਨ।
ਉੱਥੇ ਹੀ ਇਹ ਸਵਾਲ ਵੀ ਕੀਤਾ ਗਿਆ ਕਿ ਕੀ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ? 26 ਜਨਵਰੀ ਵਾਲੇ ਦਿਨ ਕਿਸਾਨਾਂ ਨੇ ਕਿਸਾਨੀ ਅਤੇ ਕੇਸਰੀ ਝੰਡਾ ਲਾਲ ਕਿਲ੍ਹੇ ਤੇ ਲਹਿਰਾਇਆ ਸੀ ਜਿਸ ਤੋਂ ਬਾਅਦ ਹੰਗਾਮੇ ਦਾ ਮਾਹੌਲ ਬਣ ਗਿਆ। ਕਿਸਾਨਾਂ ਨੂੰ ਲਾਲ ਕਿਲ੍ਹੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਉਹਨਾਂ ਦੇ ਲਾਠੀਚਾਰਜ ਵੀ ਕੀਤਾ ਗਿਆ। ਇਸ ਨਾਲ ਬਹੁਤ ਨੁਕਸਾਨ ਹੋਇਆ। ਕਈ ਲੋਕਾਂ ਤੇ ਪਰਚੇ ਕੀਤੇ ਗਏ ਹਨ।
