News

26 ਜਨਵਰੀ ਤੋਂ ਪਹਿਲਾਂ ਰਾਕੇਸ਼ ਟਕੈਤ ਦੀ ਅਪੀਲ, ਕਿਸਾਨਾਂ ਨੂੰ ਪੱਕੇ ਇੰਤਜ਼ਾਮ ਕਰ ਦਿੱਲੀ ਆਉਣ ਲਈ ਦੀ ਦਿੱਤੀ ਸਲਾਹ

ਕਿਸਾਨਾਂ ਵੱਲੋਂ 26 ਜਨਵਰੀ ਦੀ ਟਰਕੈਟਰ ਪ੍ਰੇਡ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਗਿਆ। ਕਿਸਾਨ ਪਹਿਲਾਂ ਹੀ ਦਿੱਲੀ ਨੂੰ ਹਰ ਪਾਸਿਓਂ ਘੇਰੀ ਬੈਠੇ ਹਨ ਅਤੇ ਹੁਣ ਰਿੰਗ ਰੋਡ ਤੇ ਹੋਣ ਵਾਲੀ ਟਰੈਕਟਰ ਪ੍ਰੇਡ ਨੇ ਦਿੱਲੀ ਪੁਲਿਸ ਸਣੇ ਕੇਂਦਰ ਦੀ ਮੋਦੀ ਸਰਕਾਰ ਨੂੰ ਪਾਣੀ ਪਾਣੀ ਕਰ ਰੱਖਿਆ।


ਅਜਿਹੇ ਵਿੱਚ ਹੁਣ ਹਰਿਆਣਾ ਅਤੇ ਪੰਜਾਬ ਤੋਂ ਬਿਨ੍ਹਾਂ ਯੂ.ਪੀ. ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰ ਤੇ ਪਹੁੰਚ ਰਹੇ ਹਨ। ਪਰ ਇਹ ਕਿਸਾਨ ਪੰਜਾਬੀਆਂ ਵਾਂਗੂ ਦਿੱਲੀ ਨਹੀਂ ਪਹੁੰਚ ਰਹੇ ਜਿਸ ਤੋਂ ਬਾਅਦ ਹੁਣ ਯੂ.ਪੀ. ਦੇ ਕਿਸਾਨ ਆਗੂ ਰਾਕੇਸ਼ ਟਕੈਤ ਨੇ ਇਨ੍ਹਾਂ ਕਿਸਾਨਾਂ ਨੂੰ ਪੰਜਾਬੀਆਂ ਵਾਂਗੂ ਦਿੱਲੀ ਆਉਣ ਦੀ ਸਲਾਹ ਦਿੱਤੀ ਹੈ।

ਕੀ ਹੈ ਯੂ.ਪੀ. ਦੇ ਕਿਸਾਨਾਂ ਦੀ ਘਾਟ, ਅਤੇ ਰਾਕੇਸ਼ ਟਕੈਤ ਨੇ ਇਨ੍ਹਾਂ ਨੂੰ ਕਿੰਝ ਦਿੱਲੀ ਆਉਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਰਾਕੇਸ਼ ਟਕੈਤ ਨੇ ਕੇਂਦਰ ਸਰਕਾਰ ਖ਼ਿਲਾਫ਼ ਕੁੱਝ ਵੱਡੇ ਖੁਲਾਸੇ ਵੀ ਕੀਤੇ ਨੇ, ਰਾਕੇਸ਼ ਟਕੈਤ ਮੁਤਾਬਕ ਕੇਂਦਰ ਸਰਕਾਰ 3 ਨਹੀਂ ਸਗੋਂ 17 ਨਵੇਂ ਕਾਨੂੰਨ ਬਣਾ ਰਹੀ ਹੈ, ਜਿਸ ਨਾਲ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਿਨ੍ਹਾਂ ਸੰਘਰਸ਼ ਤੋਂ ਕਿਸੇ ਹਾਲ ਵੀ ਨਹੀਂ ਬਚਣਗੀਆਂ।

ਇਸ ਦੇ ਨਾਲ ਰਾਕੇਸ਼ ਟਕੈਤ ਨੇ ਗੰਨੇ ਦਾ ਭੁਗਤਾਨ ਨਾ ਕਰਨ ਵਾਲੀਆਂ ਸ਼ੂਗਰ ਫੈਕਟਰੀਆਂ ਅਤੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਵੀ ਪੱਕਾ ਇਲਾਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਦੇਸ਼ ਭਰ ਤੋਂ ਕਿਸਾਨਾਂ ਦੇ ਵੱਡੇ ਵੱਡੇ ਕਾਫਲੇ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ ਪਰ ਰਾਕੇਸ਼ ਟਕੈਤ ਮੁਤਾਬਕ ਦਿੱਲੀ ਜਾਣ ਦਾ ਫਾਇਦਾ ਉਦੋਂ ਹੀ ਹੈ।

ਜਦੋਂ ਕਿਸਾਨ ਆਪਣਾ ਪੂਰਾ ਇੰਤਜ਼ਾਮ ਕਰ ਕੇ ਦਿੱਲੀ ਪਹੁੰਚ ਨਹੀਂ ਤਾਂ ਠੰਡ ਅਤੇ ਸਹੂਲਤਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ 26 ਜਨਵਰੀ ਨੂੰ ਕਿਸਾਨ ਕੀ ਕਰਦੇ ਅਤੇ ਸਰਕਾਰ ਕੀ, ਇਸ ਤੇ ਨਜ਼ਰਾਂ ਟਿੱਕੀਆਂ ਹੋਈਆਂ ਹਨ।

Click to comment

Leave a Reply

Your email address will not be published. Required fields are marked *

Most Popular

To Top