News

25 ਸਾਲਾਂ ਬਾਅਦ ਸਿੰਘਾਪੁਰ ਬਰਾਬਰ ਹੋਵੇਗੀ ਦਿੱਲੀ ਦੀ ਇਨਕਮ: ਕੇਜਰੀਵਾਲ

ਦਿੱਲੀ ਸਰਕਾਰ ਲਗਾਤਾਰ ਲੋਕ ਭਲਾਈ ਦੇ ਕੰਮ ਰਹੀ ਹੈ। ਦਿੱਲੀ ਦੇ ਲੋਕ ਵੀ ਕੇਜਰੀਵਾਲ ਸਰਕਾਰ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉੱਥੇ ਹੀ ਅੱਜ ਦਿੱਲੀ ਵਿਧਾਨ ਸਭਾ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ 2048 ਵਿਚ ਓਲੰਪਿਕ ਖੇਡਾਂ ਦਿੱਲੀ ‘ਚ ਕਰਵਾਈਆਂ ਜਾਣਗੀਆਂ ਅਤੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਜਾਵੇਗਾ।

DWIH New Delhi

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਦੀ ਪਹਿਲ ਕਰੇਗੀ, ਪਰ ਇਸ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ। ਬਜਟ ਸ਼ੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ 25 ਸਾਲ ਤੱਕ ਦਿੱਲੀ ਦੀ ਇਨਕਮ ਸਿੰਘਾਪੁਰ ਦੇ ਬਰਾਬਰ ਹੋਵੇਗੀ। ਉਹਨਾਂ ਕਿਹਾ ਕਿ ਹਾਲਾਂਕਿ ਇਹ ਐਲਾਨ ਸੁਣ ਕੇ ਵਿਰੋਧੀ ਪਾਰਟੀਆਂ ਉਹਨਾਂ ਦਾ ਮਜ਼ਾਕ ਉਡਾ ਰਹੀਆਂ ਨੇ ਪਰ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਉਹਨਾਂ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਹਨ।

ਆਮ ਆਦਮੀ ਪਾਰਟੀ ਦੀ ਸਰਕਾਰ ਉਸ ‘ਤੇ ਖਰ੍ਹੀ ਉੱਤਰੀ ਹੈ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ‘ਚ ਪੇਸ਼ ਕੀਤੇ ਬਜਟ ਦੌਰਾਨ ਸਰਕਾਰ ਵੱਲੋਂ ਬਿਜਲੀ, ਪਾਣੀ, ਸਿੱਖਿਆ ਮੁਫ਼ਤ ਦੇਣ ਦੇ ਨਾਲ ਨਾਲ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਵੱਲੋਂ 25 ਮਾਰਚ ਤੋਂ ਘਰ-ਘਰ ਰਾਸ਼ਨ ਪਹੁੰਚਣ ਦੀ ਗੱਲ ਆਖੀ ਗਈ ਹੈ। ਯਾਨੀ ਕਿ ਦਿੱਲੀ ਸਰਕਾਰ ਘਰ-ਘਰ ਰਾਸ਼ਨ ਮੁਹੱਈਆ ਕਰਾਉਣ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਅਤੇ ਅਜਿਹਾ ਕਰਕੇ ਲਗਾਤਾਰ ਦਿੱਲੀ ਦੇ ਲੋਕਾਂ ਦੇ ਦਿਲ ਜਿੱਤ ਰਹੀ ਹੈ।

ਦੱਸ ਦੇਈਏ ਕਿ ਸਿੰਗਾਪੁਰ ’ਚ ਪ੍ਰਤੀ ਵਿਅਕਤੀ ਆਮਦਨ ਲਗਪਗ 66 ਹਜ਼ਾਰ ਅਮਰੀਕੀ ਡਾਲਰ (ਲਗਭਗ 47 ਲੱਖ 74 ਹਜ਼ਾਰ ਭਾਰਤੀ ਰੁਪਏ) ਹੈ। ਜੇ ਦਿੱਲੀ ਵਾਸੀਆਂ ਦੀ ਆਮਦਨ ਸਿੰਗਾਪੁਰ ਦੇ ਬਰਾਬਰ ਕਰਨੀ ਹੈ, ਤਾਂ ਉਨ੍ਹਾਂ ਦੀ ਮੌਜੂਦਾ ਆਮਦਨ ਨੂੰ 16 ਗੁਣਾ ਵਧਾਉਣਾ ਹੋਵੇਗਾ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਟੀਚਾ ਭਾਵੇਂ ਔਖਾ ਹੈ ਪਰ ਅਸੀਂ ਇਸ ਨੂੰ ਪੂਰਾ ਕਰਾਂਗੇ। ਦਸ ਦਈਏ ਕਿ ਦਿੱਲੀ ’ਚ ਪ੍ਰਤੀ ਵਿਅਕਤੀ ਆਮਦਨ ਇਸ ਵੇਲੇ ਲਗਭਗ 3.54 ਲੱਖ ਰੁਪਏ ਹੈ। ਭਾਰਤ ’ਚ ਰਾਸ਼ਟਰੀ ਪੱਧਰ ਉੱਤੇ ਪ੍ਰਤੀ ਵਿਅਕਤੀ ਆਮਦਨ ਸਿਰਫ਼ 1.27 ਲੱਖ ਰੁਪਏ ਹੈ। ਕੋਰੋਨਾ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਥੋੜ੍ਹੀ ਘਟੀ ਹੈ।  

Click to comment

Leave a Reply

Your email address will not be published. Required fields are marked *

Most Popular

To Top