ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

24 ਤੋਂ 48 ਘੰਟਿਆਂ ’ਚ ਹੋ ਸਕਦੈ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪੰਜਾਬੀ ਲੋਕ · 07 January 2022
ਮੂਲ ਤਸਵੀਰ ਉਪਲਬਧ ਨਹੀਂ

ਪੰਜਾਬ ਉੱਤਰ ਪ੍ਰਦੇਸ਼ ਦੇ ਉਤਰਾਖੰਡ ਸਮੇਤ ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦਾ ਐਲਾਨ ਚੋਣ ਕਮਿਸ਼ਨ ਅਗਲੇ 1-2 ਦਿਨਾਂ ਵਿੱਚ ਕਰ ਸਕਦੇ ਹਨ। ਚੋਣ ਕਮਿਸ਼ਨ ਨੇ ਸਾਰੇ ਸੂਬਆਂ ਵਿੱਚ ਚੋਣਾਂ ਦੀਆਂ ਤਿਆਰੀਆਂ ਕਰ ਕੇ ਸਮੀਖਿਆ ਕਰ ਲਈ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਸਾਰੇ ਸੂਬਿਆਂ ਦੀ ਆਖਰੀ ਵੋਟਰ ਸੂਚੀ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣ ਵਾਲੇ ਸੂਬਿਆਂ ਵਿੱਚ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਕੀਤੀ ਸੀ। ਇਸ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਤੇ ਸਿਹਤ ਮਾਮਲਿਆਂ ਦੇ ਜਾਣਕਾਰ ਸ਼ਾਮਲ ਸੀ।

ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਗ੍ਰਹਿ ਸਕੱਤਰ ਅਜੇ ਭੱਲਾ ਨਾਲ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਦੀ ਸਮੀਖਿਆ ਵੀ ਕੀਤੀ ਸੀ। ਦੱਸ ਦਈਏ ਕਿ ਉੱਤਰ ਪ੍ਰਦੇਸ਼ ‘ਚ 2017 ‘ਚ ਹੋਏ 17ਵੇਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 4 ਦਸੰਬਰ 2016 ਨੂੰ ਕੀਤਾ ਸੀ। ਇਸ ਸਾਲ ਪ੍ਰਦੇਸ਼ ‘ਚ 7 ਪੜਾਆਂ ‘ਚ ਚੋਣ ਕਰਵਾਏ ਗਏ ਸੀ।

ਉੱਤਰ ਪ੍ਰਦੇਸ਼ ਦੀ 17ਵੀਂ ਵਿਧਾਨ ਸਭਾ ਦਾ ਕਾਰਜਕਾਲ 15 ਮਈ ਤਕ ਹੈ। ਪਿਛਲੇ ਚੋਣਾਂ ਨੂੰ ਦੇਖਦੇ ਹੋਏ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਤਰ ਪ੍ਰਦੇਸ਼ ‘ਚ ਇਸ ਵਾਰ 8 ਪੜਾਆਂ ‘ਚ ਵੋਟਿੰਗ ਕਰਵਾਈ ਜਾਵੇ। ਦੂਜੇ ਪਾਸੇ ਯੂਪੀ ਦੇ ਗੁਆਂਢੀ ਉਤਰਾਖੰਡ ‘ਚ 1 ਪੜਾਅ ‘ਚ ਤੇ ਪੰਜਾਬ ‘ਚ ਵੋਟਿੰਗ 3 ਪੜਾਆਂ ‘ਚ ਕਰਵਾਏ ਜਾਣ ਦੀ ਉਮੀਦ ਹੈ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ