News

21 ਮੋਬਾਈਲ ਐਪਸ ‘ਤੇ ਗੁਰਬਾਣੀ ‘ਚ ਤਰੁਟੀਆਂ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਾਰਵਾਈ ਦੇ ਹੁਕਮ

ਮੋਬਾਇਲ ਐਪਸ ਵਿੱਚ 21 ਐਪਸ ਅਜਿਹੇ ਪਾਏ ਗਏ ਹਨ ਜਿਹਨਾਂ ਵਿੱਚ ‘ਨਿਤਨੇਮ’ ਦੀਆਂ ਬਾਣੀਆਂ ਵਿੱਚ ਕਈ ਗਲਤੀਆਂ ਹਨ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 21 ਮੋਬਾਇਲ ਐਪਸ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ, “ਨਿਤਨੇਮ ਦੀਆਂ ਬਾਣੀਆਂ ਵਿੱਚ ਕਈ ਗਲਤੀਆਂ ਹਨ।

Badal family loyalist Harjinder Dhami is new SGPC president | Cities  News,The Indian Express

ਇਹਨਾਂ 21 ਮੋਬਾਇਲ ਐਪਸ ਤੇ ਬਾਣੀਆਂ ਵਿੱਚ ਕਈ ਗਲਤੀਆਂ ਦਾ ਖੁਲਾਸਾ ਜਾਂਚ ਦੌਰਾਨ ਹੋਇਆ ਹੈ।” ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, “ਅਜਿਹੀਆਂ 21 ਐਪਸ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ, ਜਿਹਨਾਂ ਵਿੱਚ ਅਪਲੋਡ ਗੁਰਬਾਣੀ ਤੋਂ ਸਿਰਫ ਨਿਤਨੇਮ ਦੀਆਂ ਬਾਣੀਆਂ ਦੀ ਹੀ ਜਾਂਚ ਕੀਤੀ ਗਈ ਹੈ। ਇਹਨਾਂ ਬਾਣੀਆਂ ਵਿੱਚ ਲਗਾ, ਮਾਤਰਾ ਤੇ ਹੋਰ ਕਈ ਗਲਤੀਆਂ ਹਨ, ਜੋ ਨਿਰੰਤਰ ਇਸੇ ਤਰ੍ਹਾਂ ਚੱਲ ਰਹੀਆਂ ਹਨ। ਜੱਥੇਦਾਰ ਨੇ ਕਮੇਟੀ ਨੂੰ ਇਹਨਾਂ ਐਸਪ ਤੇ ਮੌਜੂਦਾ ਤਰੁਟੀਆਂ ਦੀ ਇੱਕ ਮਹੀਨੇ ਵਿੱਚ ਸੁਧਾਈ ਕਰਵਾਉਣ ਲਈ ਆਖਿਆ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਹਨਾਂ ਐਪਸ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ। ਇੰਟਰਨੈਟ ਤੇ ਚੱਲ ਰਹੀਆਂ ਇਹਨਾਂ ਗੁਰਬਾਣੀ ਐਪਸ ਬਾਰੇ ਲੋਕਾਂ ਵੱਲੋਂ ਵੀ ਇੰਟਰਨੈਟ ਤੇ ‘ਫੀਡਬੈਕ’ ਦਿੱਤੀ ਗਈ ਹੈ, ਜਿਸ ਵਿੱਚ ਲਗਾ, ਮਾਤਰਾਂ ਦੀਆਂ ਗਲਤੀਆਂ ’ਤੇ ਕਈ ਥਾਵਾਂ ਤੋਂ ਗੁਰਬਾਣੀ ਦੀਆਂ ਤੁਕਾਂ ਨਾ ਹੋਣ ਆਦਿ ਦੀਆਂ ਵੀ ਸ਼ਿਕਾਇਤਾਂ ਸ਼ਾਮਲ ਹਨ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ, “ਇਹ ਇੱਕ ਗੰਭੀਰ ਮਾਮਲਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।”  

Click to comment

Leave a Reply

Your email address will not be published.

Most Popular

To Top