2023 ਲਈ ਪੰਜਾਬ ਸਰਕਾਰ ਦਾ ਪਲਾਨ, 500 ਮੁਹੱਲਾ ਕਲੀਨਿਕ ਖੁੱਲਣਗੇ, ਪੁਲਿਸ ਦੀ ਹੋਵੇਗੀ ਭਰਤੀ

 2023 ਲਈ ਪੰਜਾਬ ਸਰਕਾਰ ਦਾ ਪਲਾਨ, 500 ਮੁਹੱਲਾ ਕਲੀਨਿਕ ਖੁੱਲਣਗੇ, ਪੁਲਿਸ ਦੀ ਹੋਵੇਗੀ ਭਰਤੀ

ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਸਿੱਖਿਆ, ਸਿਹਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸੀ। ਇਸ ਦੇ ਚਲਦੇ ‘ਆਪ’ ਪਾਰਟੀ ਦੀ ਸਰਕਾਰ ਸਾਲ 2023 ਵਿੱਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰੇਗੀ। 26 ਜਨਵਰੀ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 500 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ।

Nine boarded up suvidha kendras get new lease of life as mohalla clinics in  Ludhiana - Hindustan Times

ਜਿਸ ਕਾਰਨ ਲੋਕ ਆਪਣੇ ਘਰ ਦੇ ਨੇੜੇ ਹੀ ਦਵਾਈਆਂ ਅਤੇ ਮੈਡੀਕਲ ਟੈਸਟ ਦੀ ਸਹੂਲਤ ਪ੍ਰਾਪਤ ਕਰ ਸਕਣਗੇ। ਪੰਜਾਬ ਸਰਕਾਰ ਨੇ ਇਸ ਲਈ ਪੇਂਡੂ ਅਤੇ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ 85 ਨਵੇਂ ਡਾਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਵਿੱਚ 100 ਮੁਹੱਲਾ ਕਲੀਨਿਕ ਬਣਾਏ ਗਏ ਹਨ।

Punjab CM Bhagwant Mann launches anti-corruption helpline number | Business  Standard News

ਨਵੇਂ ਮੁਹੱਲਾ ਕਲੀਨਿਕ ਪਿੰਡਾਂ ਅਤੇ ਕਸਬਿਆਂ ਵਿੱਚ ਸਥਿਤ ਪੀਐਚਸੀਜ਼ ਦੀਆਂ ਪਹਿਲਾਂ ਤੋਂ ਮੌਜੂਦ ਇਮਾਰਤਾਂ ਵਿੱਚ ਖੋਲ੍ਹੇ ਜਾਣਗੇ। ਇੱਥੇ ਇਹਨਾਂ ਇਮਾਰਤਾਂ ਨੂੰ ਨਵੇਂ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਅਪਗ੍ਰੇਡ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਕੀਤੇ ਗਏ ਐਲਾਨ ਅਨੁਸਾਰ ਸਾਲ 2023 ਵਿੱਚ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰਾਂ (ਐਸਆਈ) ਦੀ ਭਰਤੀ ਕੀਤੀ ਜਾਵੇਗੀ।

ਇਸ ਦੇ ਲਈ ਜਨਵਰੀ ਮਹੀਨੇ ਵਿੱਚ ਹੀ ਇਸ਼ਤਿਹਾਰ ਜਾਰੀ ਕੀਤਾ ਜਾ ਸਕਦਾ ਹੈ ਅਤੇ ਲਿਖਤੀ ਪ੍ਰੀਖਿਆ ਮਈ-ਜੂਨ ਵਿੱਚ ਲਈ ਜਾਵੇਗੀ। ਸੀਐਮ ਭਗਵੰਤ ਮਾਨ ਪਟਿਆਲਾ ਦੇ ਮਾਡਲ ਟਾਊਨ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ (ਜੀਐਸਐਸਐਸਐਸ) ਸਕੂਲ ਵਿਖੇ ਪਹੁੰਚੇ। ਇੱਥੋਂ ਉਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਵਾਜਾਈ ਲਈ ਜਲਦੀ ਹੀ ਸਕੂਲੀ ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ।

15 ਤੋਂ 30 ਸਤੰਬਰ ਦੇ ਵਿਚਕਾਰ ਸਰੀਰਕ ਟੈਸਟ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਨਵੰਬਰ ਵਿੱਚ ਜਾਰੀ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਪੁਲਿਸ ਦੀ ਇਸ ਭਰਤੀ ਨੂੰ ਅਗਲੇ 4 ਸਾਲਾਂ ਤੱਕ ਲਗਾਤਾਰ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਮਾਲ ਵਿਭਾਗ ਵਿੱਚ 710 ਖਾਲੀ ਅਸਾਮੀਆਂ ਭਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਇੱਕ ਮਜ਼ਬੂਤ ​​ਸਿੱਖਿਆ ਮਾਡਲ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਸਾਲ 2023 ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਿਜਾਣ ਲਈ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਵਾਏਗੀ। ਪੰਜਾਬ ਵਿੱਚ 25 ਦਸੰਬਰ 2022 ਨੂੰ ਮੈਗਾ ਪੇਰੈਂਟਸ-ਟੀਚਰ ਮੀਟਿੰਗ (PTM) ਦਾ ਆਯੋਜਨ ਕੀਤਾ ਗਿਆ ਸੀ

Leave a Reply

Your email address will not be published. Required fields are marked *