News

2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਭਰ ਰਿਹਾ ਹੈ ਨਵਾਂ ਸਿਆਸੀ ਮੰਚ

ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਰਵਾਇਤੀ ਪਾਰਟੀਆਂ ਦੀ ਟੱਕਰ ਲਈ ਨਵਾਂ ਸਿਆਸੀ ਫਰੰਟ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫਰੰਟ ਵਿੱਚ ਪੰਜਾਬ ਦੀ ਸੱਤਾਧਿਰ ਕਾਂਗਰਸ ਕੇਂਦਰ ਵਿੱਚ ਸੱਤਾਧਿਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵਿਰੋਧੀ ਧਿਰਾਂ ਅਹਿਮ ਰੋਲ ਨਿਭਾ ਸਕਦੀਆਂ ਹਨ।

ਇਸ ਦੇ ਸੰਕੇਤ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਏਕੇ ਦੀ ਚਰਚਾ ਤੋਂ ਮਿਲ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਧ ਲਾਹਾ ਆਮ ਆਦਮੀ ਪਾਰਟੀ ਨੂੰ ਹੀ ਮਿਲਦਾ ਨਜ਼ਰ ਆ ਰਿਹਾ ਹੈ। ਇਸ ਲਈ ਹੋਰ ਸਿਆਸੀ ਧਿਰਾਂ ਵੀ ਇਸ ਦਾ ਲਾਭ ਲੈ ਕੇ ਪੰਜਾਬ ਵਿੱਚ ਨਵੀਂ ਧਿਰ ਉਸਾਰਨਾ ਚਾਹੁੰਦੀਆਂ ਹਨ।

ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਦੋ ਰਾਜ ਸਭਾ ਮੈਂਬਰਾਂ ਨੇ ਅਹਿਮ ਮੀਟਿੰਗ ਕੀਤੀ ਹੈ। ਢੀਂਡਸਾ ਨੇ ਖੁਦ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

ਇਸ ਨੂੰ ਹੀ ਪੰਜਾਬ ਵਿੱਚ ਤੀਜੇ ਬਦਲ ਦਾ ਮੁੱਢ ਸਮਝਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਹੋਰ ਧਿਰਾਂ ਨੂੰ ਵੀ ਇਸ ਮੰਚ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਢੀਂਡਸਾ ਦਾ ਕਹਿਣਾ ਹੈ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਵੀ ਹਮਖਿਆਲੀ ਪਾਰਟੀ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ।

ਇਸ ਵਿੱਚ ਹੋਰ ਪੰਥਕ ਧਿਰਾਂ ਵੀ ਸ਼ਾਮਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਬਸਪਾ ਇਸ ਫਰੰਟ ਦਾ ਹਿੱਸਾ ਬਣ ਸਕਦੀ ਹੈ। ਕਿਆਸ ਇਹ ਲਗਾਏ ਜਾ ਰਹੇ ਹਨ ਕਿ ਪੰਜਾਬ ਵਿੱਚ ਖਿੰਡੀ ਹੋਈ ਆਮ ਆਦਮੀ ਪਾਰਟੀ ਮੁੜ ਉੱਭਰ ਸਕਦੀ ਹੈ ਕਿਉਂ ਕਿ ਕਿਸਾਨੀ ਅੰਦੋਲਨ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ।

Click to comment

Leave a Reply

Your email address will not be published.

Most Popular

To Top