News

2022 ਦੀਆਂ ਚੋਣਾਂ ਦੇ ਮੱਦੇਜ਼ਨਰ ਅਕਾਲੀ ਦਲ ਨੇ ਬਸਪਾ ਨਾਲ 2 ਹਲਕੇ ਬਦਲੇ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਸੀਟਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਤੋਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਵਿਧਾਨ ਸਭਾ ਸੀਟਾਂ ਵਾਪਸ ਲੈ ਲਈਆਂ ਹਨ। ਇਸ ਦੇ ਬਦਲੇ ਅਕਾਲੀ ਦਲ ਨੇ ਸ਼ਾਮ ਚੁਰਾਸੀ ਅਤੇ ਕਪੂਰਥਲਾ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਹਨ।

ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਦਿੱਤੀ ਹੈ। ਕਿਹਾ ਜਾ ਰਿਹੈ ਕਿ ਅਕਾਲੀ ਦਲ ਅੰਮ੍ਰਿਤਸਰ ਉੱਤਰੀ ਤੋਂ ਬਸਪਾ ਦੀ ਜਗ੍ਹਾ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਆਏ ਅਨਿਲ ਜੋਸ਼ੀ ਨੂੰ ਲੜਾਉਣਾ ਚਾਹੁੰਦੀ ਹੈ, ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਇਹ ਸੀਟ ਬਸਪਾ ਨੂੰ ਅਲਾਟ ਕੀਤੀ ਸੀ, ਪਰ ਹੁਣ ਇਹ ਸੀਟ ਬਸਪਾ ਤੋਂ ਖੋਹ ਕੇ ਅਕਾਲੀ ਦਲ ਲਈ ਰਾਖਵੀਂ ਰੱਖ ਲਈ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਇਸ ਸੀਟ ਤੋਂ ਹੁਣ ਅਨਿਲ ਜੋਸ਼ੀ ਨੂੰ ਉਤਾਰਿਆ ਜਾ ਸਕਦਾ ਹੈ।

ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਆਬਾ ਖੇਤਰ ਵਿੱਚ ਬਸਪਾ ਦਾ ਚੰਗਾ ਆਧਾਰ ਹੈ ਅਤੇ ਇਸੇ ਕਾਰਨ ਹੁਣ ਅਕਾਲੀ ਦਲ ਨੇ ਬਸਪਾ ਨੂੰ ਦੁਆਬਾ ਵਿੱਚ ਦੋ ਵਾਧੂ ਸੀਟਾਂ ਦੇ ਦਿੱਤੀਆਂ ਹਨ ਪਰ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਸਭ ਕੁੱਝ ਪਾਰਟੀ ਤੋਂ ਪਹਿਲਾਂ ਵੀ ਲੁਕਿਆ ਨਹੀਂ ਸੀ।

ਖੈਰ ਹੁਣ ਮੁੱਕਦੀ ਗੱਲ ਤਾਂ ਇਹ ਹੈ ਕਿ ਭਾਜਪਾ ਨਾਲ ਟੁੱਟੇ ਗਠਜੋੜ ਤੋਂ ਬਾਅਦ ਅਕਾਲੀ ਦਲ ਹੁਣ ਬਸਪਾ ਰਾਹੀਂ ਪੰਜਾਬ ਨੂੰ ਜਿੱਤਣਾ ਚਾਹੁੰਦਾ ਹੈ ਜਦਕਿ ਬਸਪਾ ਵੀ ਅਕਾਲੀ ਦਲ ਰਾਹੀਂ ਮੁੜ ਤੋਂ ਪੰਜਾਬ ਦੀ ਸੱਤਾ ਵਿੱਚ ਆਉਣਾ ਚਾਹੁੰਦੀ ਹੈ। ਪਰ ਆਖਿਰ ਵਿੱਚ ਵੋਟਰ ਕਿਸ ਦੇ ਪੱਖ ਵਿੱਚ ਭੁਗਤਣਗੇ ਇਹ ਤਾਂ ਵੇਖਣ ਵਾਲੀ ਗੱਲ ਹੋਵੇਗੀ।

Click to comment

Leave a Reply

Your email address will not be published.

Most Popular

To Top