News

2022 ’ਚ ਬਣੇਗੀ ‘ਆਪ’ ਦੀ ਸਰਕਾਰ? ‘ਆਪ’ ਨੇ ਹਲਕਾ ਇੰਚਾਰਜਾਂ ਦੀ ਜਾਰੀ ਕੀਤੀ ਸੂਚੀ

ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਤਾਂ ਅਪਣੇ ਪੈਰ ਜਮਾ ਲਏ ਹਨ ਪਰ ਪੰਜਾਬ ਵਿੱਚ ਪਾਰਟੀ ਦਾ ਸਿੱਕਾ ਕਿੰਨਾ ਕੁ ਚਮਕਦਾ ਹੈ ਇਹ ਤਾਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਹੀ ਪਤਾ ਚੱਲੇਗਾ। ਪੰਜਾਬ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੁੱਕਦੀ ਵੀ ਨਜ਼ਰ ਆਈ ਹੈ। ਉੱਥੇ ਹੀ ਅਕਾਲੀ ਦਲ ਵੱਲੋਂ ਵੀ ਰੇਤ ਮਾਫ਼ੀਆ ਨੂੰ ਰੋਕਣ ਲਈ ਆਵਾਜ਼ ਬੁਲੰਦ ਕੀਤੀ ਗਈ ਸੀ।

‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੇ ਹਲਕਾ ਇੰਚਾਰਜ ਐਲਾਨਣ ਦਾ ਕੰਮ ਜਾਰੀ ਹੈ। ‘ਆਪ’ ਨੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਹੁਣ ‘ਆਪ’ ਨੇ 14 ਹੋਰ ਹਲਕਾ ਇੰਚਾਰਜ ਐਲਾਨੇ ਗਏ ਹਨ। ਇਹਨਾਂ ਵਿੱਚ ਕਈ ਪਾਰਟੀ ਦੇ ਪੁਰਾਣੇ ਵਰਕਰ ਹਨ ਜੋ ਕਿ ਪਹਿਲਾਂ ਤੋਂ ਹੀ ਪਾਰਟੀ ਦੇ ਨਾਲ ਕੰਮ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੇ 24 ਹਲਕਾ ਇੰਚਾਰਜ ਐਲਾਨੇ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ  ਬਗ਼ਾਵਤ ਵੇਖਣ ਨੂੰ ਮਿਲੀ ਸੀ।

ਵਿਧਾਨਸਭਾ ਹਲਕਾ     ਹਲਕਾ ਇੰਚਾਰਜ

1 ਸ੍ਰੀ ਹਰਗੋਬਿੰਦਪੁਰ – ਐਡਵੋਕੇਟ ਅਮਰਪਾਲ ਸਿੰਘ

2 ਫਤਿਹਗੜ੍ਹ ਚੂੜੀਆਂ- ਬਲਬੀਰ ਸਿੰਘ ਪੰਨੂ

3 ਅਟਾਰੀ – ਏਡੀਸੀ ਜਸਵਿੰਦਰ ਸਿੰਘ

4 ਖੇਮਕਰਨ – ਸਵਰਨ ਸਿੰਘ ਧੁੰਨ  

5 ਪੱਟੀ – ਲਾਲਜੀਤ ਭੁੱਲਰ

6 ਕਰਤਾਰਪੁਰ – ਡੀਸੀਪੀ ਬਲਕਾਰ ਸਿੰਘ

7 ਖਰੜ – ਅਨਮੋਲ ਗਗਨ ਮਾਨ

8 ਸ੍ਰੀ ਫਤਿਹਗੜ੍ਹ ਸਾਹਿਬ – ਲਖਬੀਰ ਸਿੰਘ ਰਾਏ

9 ਸਮਰਾਲਾ – ਜਗਤਾਰ ਸਿੰਘ

10 ਮੁਕਤਸਰ – ਜਗਦੀਪ ਸਿੰਘ ਕਾਕਾ ਬਰਾੜ

11 ਭੁੱਚੋ ਮੰਡੀ – ਮਾਸਟਰ ਜਗਸੀਰ ਸਿੰਘ

12 ਮਾਨਸਾ – ਵਿਜੇ ਸਿੰਗਲਾ

13 ਰਾਜਪੁਰਾ – ਨੀਨਾ ਮਿੱਤਲ

14 ਘਨੌਰ  – ਗੁਰਲਾਲ ਘਨੌਰ  

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਆਪ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਹੁਣ ਤਾਂ ਇਹੀ ਵੇਖਣਾ ਹੈ ਕਿ 2022 ਦੀਆਂ ਚੋਣਾਂ ਵਿੱਚ ਇਹ ਪਾਰਟੀ ਉਭਰ ਕੇ ਲੋਕਾਂ ਸਾਹਮਣੇ ਆਉਂਦੀ ਹੈ ਜਾਂ ਨਹੀਂ।

Click to comment

Leave a Reply

Your email address will not be published.

Most Popular

To Top