News

2017 ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਬਣੀ ਸੀ ਸਰਕਾਰ: ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਸ਼ੇ ਤੇ ਬੇਅਦਬੀ ਮਾਮਲੇ ਤੇ ਆਪਣੀ ਸਰਕਾਰ ਘੇਰੀ ਹੈ। ਸਿੱਧੂ ਨੇ ਕਿਹਾ ਕਿ, 2017 ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਬਣੀ ਸੀ। ਐਸਟੀਐਫ ਰਿਪੋਰਟ ਖੋਲ੍ਹਣ ਦੇ ਹਾਈਕੋਰਟ ਵੀ ਹੁਕਮ ਦੇ ਚੁੱਕਾ ਹੈ। ਉਹਨਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ, ਸੁਮੇਧ ਸੈਣੀ ਦੀ ਬਲੈਂਕੇਟ ਬੇਲ ਖਿਲਾਫ਼ ਅਜੇ ਤੱਕ ਪਟੀਸ਼ਨ ਦਾਇਰ ਕਿਉਂ ਨਹੀਂ ਕੀਤੀ ਗਈ।

ਸਿੱਧੂ ਨੇ ਕਿਹਾ ਕਿ ਹੁਣ ਸਾਡਾ ਹੀ ਮੁੱਖ ਮੰਤਰੀ ਹੈ ਅਤੇ ਵੱਡਾ ਭਰਾ ਉਪ ਮੁੱਖ ਮੰਤਰੀ ਹੈ, ਕਾਰਵਾਈ ਹੋਵੇਗੀ। ਸਿੱਧੂ ਕਿਸਾਨੀ ਅੰਦੋਲਨ ਤੇ ਵੀ ਖੁੱਲ੍ਹ ਕੇ ਬੋਲੇ ਹਨ। ਸਿੱਧੂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਅੱਜ ਨਮਨ ਕੀਤਾ ਹੈ।

ਪੱਗੜੀ ਸੰਭਾਲ ਜੱਟਾ ਅੰਦੋਲਨ ਵਾਂਗ, ਕਿਸਾਨਾਂ ਦਾ ਇਹ ਅੰਦੋਲਨ ਵੀ ਇਤਿਹਾਸ ਦੇ ਪੰਨਿਆਂ ਤੇ ਅਮਰ ਹੋ ਗਿਆ ਹੈ। ਸਿੱਧੂ ਨੇ ਕਿਹਾ ਕਿ ਇਹ ਅਜਿਹਾ ਅੰਦੋਲਨ ਸਾਬਤ ਹੋਇਆ ਹੈ, ਜਿਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਅਖੀਰ ਵਿੱਚ ਸਰਕਾਰ ਨੂੰ ਝੁਕਣਾ ਹੀ ਪਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਕਿਸਾਨ ਰੋਜ਼ੀ ਰੋਟੀ ਦੀ ਲੜਾਈ ਲੜ ਰਿਹਾ ਹੈ।

Click to comment

Leave a Reply

Your email address will not be published.

Most Popular

To Top