20 ਸਾਲ ਪੁਰਾਣੀਆਂ ਕਾਰਾਂ ਹੋ ਜਾਣਗੀਆਂ ਰੱਦੀ? ਮੋਦੀ ਸਰਕਾਰ ਲਿਆ ਰਹੀ ਹੈ ਨਵੀਂ ਵਾਹਨ ਸਕ੍ਰੈਪ ਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਵਹੀਕਲ ਸਕ੍ਰੈਪੇਜ ਪਾਲਿਸੀ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਨਵੀਂ ਸਕ੍ਰੈਪਜ ਪਾਲਿਸੀ ਨਾਲ ਆਤਮਨਿਰਭਰਤਾ ਵਧੇਗੀ। ਇਸ ਨਾਲ ਦੇਸ਼ ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਨਵਾਂ ਨਿਵੇਸ਼ਕ ਆਉਣ ਦੀ ਉਮੀਦ ਹੈ। ਅਗਲੇ 25 ਸਾਲ ਵਿੱਚ ਬਹੁਤ ਕੁਝ ਬਦਲ ਜਾਵੇਗਾ। ਉਹਨਾਂ ਕਿਹਾ ਕਿ, ਦੇਸ਼ ਦੀ ਅਰਥਵਿਵਸਥਾ ਲਈ ਮਾਬੀਲਿਟੀ ਵੱਡਾ ਫੈਕਟਰ ਹੈ। ਆਰਥਿਕ ਵਿਕਾਸ ਵਿੱਚ ਇਹ ਕਾਫ਼ੀ ਮਦਦਗਾਰ ਹੋਵੇਗਾ। ਨਾਲ ਹੀ ਇਸ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਹੋਣਗੇ।

ਸਕ੍ਰੈਪ ਪਾਲਿਸੀ ਦੇ ਤਹਿਤ 15 ਅਤੇ 20 ਸਾਲ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕਰ ਦਿੱਤਾ ਜਾਵੇਗਾ। ਕਮਰਸ਼ੀਅਲ ਗੱਡੀਆਂ ਜਿੱਥੇ 15 ਸਾਲ ਬਾਅਦ ਕਬਾੜ ਐਲਾਨੀਆਂ ਜਾ ਸਕਦੀਆਂ ਹਨ ਉੱਥੇ ਹੀ ਨਿੱਜੀ ਕਾਰ ਲਈ ਇਹ ਸਮਾਂ 20 ਸਾਲ ਹੈ। ਸੌਖੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ 20 ਸਾਲ ਪੁਰਾਣੀਆਂ ਨਿੱਜੀ ਕਾਰਾਂ ਨੂੰ ਰੱਦੀ ਮਾਲ ਦੀ ਤਰ੍ਹਾਂ ਕਬਾੜੀ ਵਿੱਚ ਵੇਚ ਦਿੱਤਾ ਜਾਵੇਗਾ।
ਸਰਕਾਰ ਦਾ ਦਾਅਵਾ ਹੈ ਕਿ ਸਕ੍ਰੈਪਿੰਗ ਪਾਲਿਸੀ ਨਾਲ ਵਾਹਨ ਮਾਲਕਾਂ ਨੂੰ ਨਾ ਸਿਰਫ ਆਰਥਿਕ ਨੁਕਸਾਨ ਘੱਟ ਹੋਵੇਗਾ, ਇਸ ਨਾਲ ਸੜਕ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਪਾਲਿਸੀ ਮੁਤਾਬਕ 20 ਸਾਲ ਪੁਰਾਣੇ ਅਜਿਹੇ ਵਾਹਨ ਜੋ ਫਿਟਨੈਸ ਟੈਸਟ ਪਾਸ ਨਹੀਂ ਕਰ ਸਕਣਗੇ ਜਾਂ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਕਰ ਸਕੋਗੇ ਉਹਨਾਂ ਨੂੰ ਡੀ-ਰਜਿਸਟਰ ਕੀਤਾ ਜਾਵੇਗਾ। ਉਹਨਾਂ ਵਾਹਨਾਂ ਦਾ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਤਾਂ ਕਿ ਸੜਕ ਤੇ ਚੱਲਣਯੋਗ ਨਾ ਰਹਿਣ। ਇਸ ਤੋਂ ਇਲਾਵਾ 15 ਸਾਲ ਪੁਰਾਣੇ ਪ੍ਰਾਈਵੇਟ ਵਾਹਨਾਂ ਨੂੰ ਦੁਬਾਰਾ ਰਜਿਸਟਰਡ ਕਰਨ ਲਈ ਜ਼ਿਆਦਾ ਪੈਸਾ ਦੇਣਾ ਪਵੇਗਾ।
ਨਵੇਂ ਨਿਯਮ ਲਾਗੂ ਹੋਣ ਦੀ ਤਰੀਕ
ਫਿਟਨੇਸ ਟੈਸਟ ਅਤੇ ਸਕ੍ਰੈਪਿੰਗ ਸੈਂਟਰ ਨਾਲ ਜੁੜੇ ਨਿਯਮ 1 ਅਕਤੂਬਰ 2021 ਤੋਂ ਲਾਗੂ ਹੋਣਗੇ। ਸਰਕਾਰੀ ਅਤੇ PSU ਨਾਲ ਜੁੜੇ 15 ਸਾਲ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਵਾਲੇ ਨਿਯਮ 1 ਅਪ੍ਰੈਲ 2022 ਤੋਂ ਲਾਗੂ ਹੋਣਗੇ। ਕਾਮਰਸ਼ੀਅਲ ਵਹੀਕਲਸ ਲਈ ਜ਼ਰੂਰੀ ਫਿਟਨੈਸ ਟੈਸਟਿੰਗ ਨਾਲ ਜੁੜੇ ਨਿਯਮ 1 ਅਪ੍ਰੈਲ 2023 ਤੋਂ ਲਾਗੂ ਹੋਣਗੇ। ਹੋਰ ਵਾਹਨਾਂ ਲਈ ਜ਼ਰੂਰੀ ਫਿਟਨੈਸ ਟੈਸਟਿੰਗ ਨਾਲ ਜੁੜੇ ਨਿਯਮ 1 ਜੂਨ 2024 ਤੋਂ ਪੜਾਅਦਰ ਤਰੀਕੇ ਨਾਲ ਲਾਗੂ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਸ ਨੀਤੀ ਦਾ ਆਮ ਪਰਿਵਾਰਾਂ ਨੂੰ ਹਰ ਤਰ੍ਹਾਂ ਨਾਲ ਲਾਭ ਹੋਵੇਗਾ, ਪਹਿਲਾ ਫਾਇਦਾ ਇਹ ਹੋਵੇਗਾ ਕਿ ਪੁਰਾਣੀ ਕਾਰ ਨੂੰ ਸਕ੍ਰੈਪ ਕਰਨ ‘ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਜਿਸ ਵਿਅਕਤੀ ਕੋਲ ਇਹ ਸਰਟੀਫਿਕੇਟ ਹੋਵੇਗਾ, ਉਸ ਨੂੰ ਨਵੇਂ ਵਾਹਨ ਦੀ ਖਰੀਦ ‘ਤੇ ਰਜਿਸਟਰੇਸ਼ਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਉਸ ਨੂੰ ਸੜਕ ਟੈਕਸ ਵਿੱਚ ਵੀ ਕੁੱਝ ਛੋਟ ਦਿੱਤੀ ਜਾਵੇਗੀ। ਦੂਜਾ ਫਾਇਦਾ ਇਹ ਹੋਵੇਗਾ ਕਿ ਪੁਰਾਣੇ ਵਾਹਨ ਦੀ ਸਾਂਭ -ਸੰਭਾਲ ਦੀ ਲਾਗਤ, ਮੁਰੰਮਤ ਦੀ ਲਾਗਤ, ਬਾਲਣ ਦੀ ਵੀ ਬਚਤ ਹੋਵੇਗੀ।
ਤੀਜਾ ਲਾਭ ਸਿੱਧਾ ਜੀਵਨ ਨਾਲ ਜੁੜਿਆ ਹੋਇਆ ਹੈ। ਪੁਰਾਣੇ ਵਾਹਨਾਂ, ਪੁਰਾਣੀ ਤਕਨਾਲੋਜੀ ਦੇ ਕਾਰਨ, ਸੜਕ ਹਾਦਸੇ ਦਾ ਜੋਖਮ ਬਹੁਤ ਜ਼ਿਆਦਾ ਹੈ, ਜਿਸ ਤੋਂ ਛੁਟਕਾਰਾ ਮਿਲੇਗਾ। ਚੌਥਾ, ਇਹ ਪ੍ਰਦੂਸ਼ਣ ਕਾਰਨ ਸਾਡੀ ਸਿਹਤ ‘ਤੇ ਪ੍ਰਭਾਵ ਨੂੰ ਵੀ ਘੱਟ ਕਰੇਗਾ। ਸ਼ੁਰੂਆਤ ਵਿੱਚ ਕਮਰਸ਼ੀਅਲ ਵਾਹਨਾਂ ਨੂੰ ਆਟੋਮੇਟਿਡ ਫਿਟਨੈਸ ਟੈਸਟ ਦੇ ਆਧਾਰ ਤੇ ਸਕ੍ਰੈਪ ਕੀਤਾ ਜਾਵੇਗਾ। ਜਦਕਿ ਨਿਜੀ ਵਾਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਕਰਾਉਣ ਦੇ ਆਧਾਰ ਤੇ ਸਕ੍ਰੈਪ ਕੀਤਾ ਜਾਵੇਗਾ। ਇਹ ਨਿਯਮ ਜਰਮਨੀ, ਬ੍ਰਿਟੇਨ, ਅਮਰੀਕਾ ਅਤੇ ਜਾਪਾਨ ਵਰਗੇ ਦੇਸ਼ਾਂ ਦੇ ਆਧਾਰ ਤੇ ਕੀਤਾ ਗਿਆ ਹੈ।
