20 ਮੁਲਕਾਂ ਨੇ ਭਾਰਤੀ ਉਡਾਣਾਂ ‘ਤੇ ਲਾਈ ਪਾਬੰਦੀ, ਵੈਬਸਾਈਟ ’ਤੇ ਦਿੱਤੀ ਇਹ ਜਾਣਕਾਰੀ

ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਬਹੁਤ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਹਾਂਗਕਾਂਗ ਨੇ ਵੀ ਭਾਰਤੀ ਯਾਤਰੀਆਂ ਦੀ ਐਂਟਰੀ ਤੇ ਪਾਬੰਦੀ ਲਾ ਦਿੱਤੀ ਹੈ। ਹਾਂਗਕਾਂਗ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ।

ਹਾਂਗਕਾਂਗ ਨੇ ਪਹਿਲਾਂ 20 ਅਪ੍ਰੈਲ ਤੋਂ 14 ਦਿਨਾਂ ਲਈ ਪਾਬੰਦੀ ਲਾਈ ਸੀ। ਇਸ ਦੇ ਨਾਲ ਹੀ ਹੁਣ ਇਸ ਨੇ ਬਹੁਤ ਜ਼ਿਆਦਾ ਜੋਖਮ ਦੇ ਮੱਦੇਨਜ਼ਰ 1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ਼ ਤੇ ਨੇਪਾਲ ਤੇ ਪਾਬੰਦੀ ਲਾਈ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਂਗਕਾਂਗ ਦੀ ਸਰਕਾਰ ਨੇ ਅਪਣੀ ਵੈਬਸਾਈਟ ਤੇ ਕਿਹਾ ਕਿ ਉਹ ਸਾਰੇ ਲੋਕ ਜੋ ਇਹਨਾਂ ਦੇਸ਼ਾਂ ਵਿੱਚ 2 ਘੰਟੇ ਤੋਂ ਵੱਧ ਸਮੇਂ ਲਈ ਰਹੇ ਹਨ ਉਹਨਾਂ ਨੂੰ ਹਾਂਗਕਾਂਗ ਆਉਣ ਦੀ ਆਗਿਆ ਨਹੀਂ ਹੋਵੇਗੀ।
ਬ੍ਰਾਜ਼ੀਲ, ਆਇਰਲੈਂਡ, ਦੱਖਣੀ ਅਫਰੀਕਾ ਤੇ ਯੂਕੇ ਇਸ ਸਮੇਂ ਭਾਰਤ ਤੋਂ ਇਲਾਵਾ ਸਭ ਤੋਂ ਵੱਧ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ। ਹਾਂਗਕਾਂਗ ਤੋਂ ਇਲਾਵਾ ਮਲੇਸ਼ੀਆ ਨੇ ਵੀ ਭਾਰਤ ਤੇ ਪਾਬੰਦੀ ਲਾ ਦਿੱਤੀ ਹੈ। ਇਸ ਕਾਰਨ ਮਲੇਸ਼ੀਆ ਤੋਂ ਵੰਦੇ ਭਾਰਤ ਮਿਸ਼ਨ ਲਈ ਉਡਾਨਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ।
