News

20 ਦਸੰਬਰ ਨੂੰ ਹੋਵੇਗੀ ਪੰਜਾਬ ਬੋਰਡ ਦੀ 5ਵੀਂ ਅਤੇ 8ਵੀਂ ਦੀ ਪ੍ਰੀਖਿਆ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ ਅਤੇ 8ਵੀਂ ਜਮਾਤ ਦੀ ਦਸੰਬਰ ਵਿੱਚ ਹੋਣ ਵਾਲੀ ਟਰਮ-1 ਦੀ ਪ੍ਰੀਖਿਆ 20 ਤੋਂ 22 ਦਸੰਬਰ ਤੱਕ ਕਰਵਾਈ ਜਾਵੇਗੀ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਕੋਰੋਨਾ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਕਰਵਾਈ ਜਾਵੇਗੀ।

UGC NET Exam 2021 from today: Know exam day guidelines, dress code,  COVID-19 protocols to follow

ਪ੍ਰੀਖਿਆ ਨਾਲ ਸਬੰਧਤ ਡੇਟਸ਼ੀਟ ਅਤੇ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਉਪਲੱਬਧ ਕਰਵਾ ਦਿੱਤੀ ਗਈ ਹੈ। 5ਵੀਂ ਜਮਾਤ ਦੀ ਇਹ ਪ੍ਰੀਖਿਆ ਬਹੁਵਿਕਲਪਿਤ ਪ੍ਰਸ਼ਨਾਂ ਤੇ ਆਧਾਰਿਤ ਹੋਵੇਗੀ ਅਤੇ ਪ੍ਰਸ਼ਨ ਪੱਤਰਾਂ ਦਾ ਹੱਲ ਓ. ਐਮ. ਆਰ. ਸ਼ੀਟ ਤੇ ਕੀਤਾ ਜਾਵੇਗਾ।

ਇਹ ਪ੍ਰੀਖਿਆ 5 ਮੁੱਖ ਵਿਸ਼ਿਆਂ ਦੀ ਲਈ ਜਾਵੇਗੀ ਅਤੇ ਹਰ ਇੱਕ ਵਿਸ਼ਾ ਦੀ 50 ਫ਼ੀਸਦੀ ਕੋਰਸ ਮੁਤਾਬਕ ਪ੍ਰੀਖਿਆ ਹੋਵੇਗੀ। 8ਵੀਂ ਜਮਾਤ ਦੀ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ।

20 ਦਸੰਬਰ ਨੂੰ ਪਹਿਲੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਣ ਸਿੱਖਿਆ), 21 ਦਸੰਬਰ ਨੂੰ ਦੂਜੀ ਭਾਸ਼ਾ (ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ) ਅਤੇ 22 ਦਸੰਬਰ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਗਣਿਤ ਵਿਸ਼ੇ ਦੀ ਪ੍ਰੀਖਿਆ ਦਾ ਸਮਾਂ 1 ਘੰਟੇ ਦਾ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top