2 ਵਿਅਕਤੀਆਂ ਨੇ ਪੀਐਨਬੀ ਬੈਂਕ ’ਚੋਂ ਲੁੱਟੇ 60 ਹਜ਼ਾਰ, ਲੋਕਾਂ ਨੇ ਇੱਕ ਨੂੰ ਕਾਬੂ ਕਰ ਕੀਤਾ ਪੁਲਿਸ ਹਵਾਲੇ

 2 ਵਿਅਕਤੀਆਂ ਨੇ ਪੀਐਨਬੀ ਬੈਂਕ ’ਚੋਂ ਲੁੱਟੇ 60 ਹਜ਼ਾਰ, ਲੋਕਾਂ ਨੇ ਇੱਕ ਨੂੰ ਕਾਬੂ ਕਰ ਕੀਤਾ ਪੁਲਿਸ ਹਵਾਲੇ

ਤਰਨਤਾਰਨ ਦੇ ਪੀਐਨਬੀ ਬੈਂਕ ਵਿੱਚ ਬੇਖੌਫ ਲੁਟੇਰਿਆਂ ਨੇ ਬਿਨਾਂ ਕਿਸੇ ਹਥਿਆਰ ਦੀ ਵਰਤੋਂ ਕੀਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਇਸ ਸਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਓਹਨਾਂ ਵੱਲੋ ਬੈਂਕ ਦੇ ਕੈਸ਼ੀਅਰ ਨੂੰ ਕਿਸੇ ਕੰਮ ਲਈ ਬੁਲਾਇਆ ਗਿਆ ਸੀ, ਇਸੇ ਦੌਰਾਨ ਬੈਂਕ ਵਿੱਚ ਆਏ 2 ਵਿਅਕਤੀ ਕੈਸ਼ ਕਾਂਊਟਰ ਵਿੱਚ ਪਏ 60 ਹਜ਼ਾਰ ਰੁਪਏ ਲੁੱਟ ਕੇ ਲੈ ਗਏ।

ਇਹਨਾਂ ਵਿੱਚੋਂ 1 ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਪੁਲਿਸ ਨੇ ਕਿਹਾ ਕਿ ਓਹਨਾਂ ਵੱਲੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦਾ ਕਹਿਣਾ ਹੈ ਕਿ ਬੈਂਕ ਕੈਸ਼ੀਅਰ ਵੱਲੋਂ ਕੈਸ਼ ਕਾਊਂਟਰ ਖੁੱਲ੍ਹਾ ਛੱਡਿਆ ਗਿਆ ਸੀ, ਜਿਸ ਕਾਰਨ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published.