17 ਸੂਬਿਆਂ ਨੇ ਲਾਗੂ ਕੀਤੀ ‘ਵਨ ਨੇਸ਼ਨ-ਵਨ ਕਾਰਡ’ ਸਕੀਮ

17 ਸੂਬਿਆਂ ਵਿੱਚ ‘ਵਨ ਨੇਸ਼ਨ ਵਨ ਕਾਰਡ’ ਦੀ ਯੋਜਨਾ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਖਜ਼ਾਨਾ ਮੰਤਰੀ ਨੇ ਦਿੱਤੀ ਹੈ। ਇਸ ਸਕੀਮ ਤਹਿਤ ਮਹੱਤਵਪੂਰਨ ਸੁਧਾਰ ਨੂੰ ਪੂਰਾ ਕਰਨ ਵਾਲੇ ਸੂਬੇ ਅਪਣੇ ਗ੍ਰਾਸ ਸਟੇਟ ਡੋਮੇਸਟਿਕ ਪ੍ਰੋਡਕਟ ਦੇ 0.25 ਫ਼ੀਸਦੀ ਤਕ ਵੱਧ ਕਰਜ਼ ਦੇ ਯੋਗ ਬਣ ਜਾਂਦੇ ਹਨ।

ਇਸ ਕਾਰਡ ਤਹਿਤ ਲੋਕ ਕਿਤੇ ਵੀ ਰਾਸ਼ਨ ਦੀ ਦੁਕਾਨ ਤੋਂ ਅਪਣੇ ਹਿੱਸੇ ਦਾ ਰਾਸ਼ਨ ਲੈ ਸਕਦੇ ਹਨ। ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਰਾਜਾਂ ਨੂੰ ਮੁਹਿੰਮ ਵਿਭਾਗ ਵੱਲੋਂ 37,600 ਕਰੋੜ ਰੁਪਏ ਦਾ ਵਾਧੂ ਲੋਨ ਲੈਣ ਦੀ ਆਗਿਆ ਦਿੱਤੀ ਗਈ ਹੈ।
‘ਵਨ ਨੈਸ਼ਨ-ਵਨ ਰਾਸ਼ਨ’ ਕਾਰਡ ਪ੍ਰਣਾਲੀ ਦੇ ਲਾਗੂ ਹੋਣ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਹੋਰ ਭਲਾਈ ਸਕੀਮਾਂ, ਖਾਸ ਤੌਰ ‘ਤੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੇਸ਼ ਵਿਚ ਕਿਤੇ ਵੀ ਸਹੀ ਕੀਮਤ ਦੀ ਦੁਕਾਨ ‘ਤੇ ਲਾਭਪਾਤਰੀਆਂ ਨੂੰ ਰਾਸ਼ਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਨਾਲ ਮਜ਼ਦੂਰ ਵਰਗ ਜਿਵੇਂ, ਮਜ਼ਦੂਰੀ ਕਰਨ ਵਾਲੇ, ਕੂੜਾ ਸੁੱਟਣ ਵਾਲੇ, ਸੜਕ ‘ਤੇ ਰਹਿਣ ਵਾਲੇ, ਘਰੇਲੂ ਕਾਮਿਆਂ ਆਦਿ ਨੂੰ ਭੋਜਨ ਸੁਰੱਖਿਆ ਦੇ ਮਾਮਲੇ ਵਿੱਚ ਖਾਸ ਤੌਰ ‘ਤੇ ਪਰਵਾਸੀ ਆਬਾਦੀ ਨੂੰ ਤਾਕਤ ਦਿੰਦੇ ਹਨ।
