News

16 ਜਨਵਰੀ ਤੋਂ ਪੂਰੇ ਦੇਸ਼ ‘ਚ ਸ਼ੁਰੂ ਹੋਵੇਗਾ ਦੁਨੀਆ ਦਾ ਟੀਕਾਕਰਨ ਪ੍ਰੋਗਰਾਮ

ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਖੇਪ ਪਹੁੰਚਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ 16 ਜਨਵਰੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ‘ਚ ਟੀਕਾਕਰਨ ਅਭਿਆਨ ਸ਼ੁਰੂ ਕਰਨਗੇ। ਇਹ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੋਵੇਗਾ ਜੋ ਪੂਰੇ ਦੇਸ਼ ਨੂੰ ਕਵਰ ਕਰੇਗਾ।

ਲੌਂਚ ਦੌਰਾਨ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 3006 ਵੈਕਸੀਨੇਸ਼ਨ ਕੇਂਦਰ ਜੁੜਨਗੇ। ਉਦਘਾਟਨ ਦੇ ਦਿਨ ਪ੍ਰਤੀ ਸੈਂਟਰ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਾਇਆ ਜਾਵੇਗਾ। ਟੀਕਾਕਰਨ ਪ੍ਰੋਗਰਾਮ ਕੋ-ਵਿਨ ਦਾ ਇਸਤੇਮਾਲ ਕਰੇਗਾ।

ਜੋ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਨ ਮੰਤਰਾਲੇ ਵੱਲੋਂ ਵਿਕਸਤ ਇਕ ਆਨਲਾਈਨ ਡਿਜ਼ੀਟਲ ਪਲੇਟਫਾਰਮ ਹੈ। ਜੋ ਟੀਕੇ ਸਟੌਕ, ਭੰਡਾਰਨ ਤਾਪਮਾਨ ਤੇ ਕੋਰੋਨਾ ਵੈਕਸੀਨ ਲਈ ਲਾਭਪਾਤਰੀਆਂ ਦੇ ਵਿਅਕਤੀਗਤ ਟ੍ਰੇਨਿੰਗ ਦੀ ਸਹੀ ਸਮੇਂ ਦੀ ਜਾਣਕਾਰੀ ਦੇਵੇਗਾ।

ਇਹ ਟੀਕਾਕਰਨ ਪ੍ਰੋਗਰਾਮ ਸਿਹਤ ਸੇਵਾਵਾਂ ਨਾਲ ਜੁੜੇ ਫਰੰਟ ਲਾਈਨ ਵਰਕਰਾਂ ਲਈ ਹੋਵੇਗਾ। ਇਹ ਪ੍ਰੋਗਰਾਮ ਸਰਕਾਰੀ ਤੇ ਨਿੱਜੀ ਦੋਵੇਂ ਖੇਤਰਾਂ ਦੇ ਫਰੰਟ ਲਾਈਨ ਵਰਕਰਸ ਨੂੰ ਟੀਕਾ ਲਾਉਣ ਲਈ ਖਾਸ ਤੌਰ ‘ਤੇ ਚਲਾਇਆ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top