News

12ਵੀਂ ਦੇ ਸਿਰਫ ਜ਼ਰੂਰੀ ਵਿਸ਼ਿਆਂ ’ਤੇ ਹੋਣਗੀਆਂ ਪ੍ਰੀਖਿਆਵਾਂ

ਕੋਰੋਨਾ ਵਾਇਰਸ ਦੇ ਚਲਦਿਆਂ ਸੀਬੀਐਸਈ ਸਮੇਤ ਕਈ ਸੂਬਿਆਂ ਵਿੱਚ 12ਵੀਂ ਜਮਾਤ ਦੀ ਪੈਂਡਿੰਗ ਬੋਰਡ ਦੀ ਪ੍ਰੀਖਿਆ ਲਈ ਕਈ ਵਿਕਲਪ ਲੱਭੇ ਜਾ ਰਹੇ ਹਨ। ਕੇਂਦਰੀ ਸਿੱਖਿਆ ਮੰਤਰੀ, ਹੋਰ ਕੇਂਦਰੀ ਮੰਤਰੀਆਂ ਸਮੇਤ ਸੂਬਿਆਂ ਦੇ ਸਿੱਖਿਆ ਮੰਤਰੀਆਂ ਤੇ ਸਕੱਤਰਾਂ ਦੀ ਐਤਵਾਰ 23 ਮਈ 2021 ਨੂੰ ਹੋਈ ਵਰਚੁਅਲ ਬੈਠਕ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਸ਼ਾਰਟਰ ਫਾਰਮੈਟ ਤੇ ਵਿਚਾਰ ਕੀਤਾ ਜਾ ਰਿਹਾ ਹੈ।

Wentz Wu

ਇਸ ਕੜੀ ਵਿੱਚ ਪੰਜਾਬ ਬੋਰਡ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਪ੍ਰਕਾਸ਼ਿਤ ਖ਼ਬਰ ਮੁਤਾਬਕ 12ਵੀਂ ਦੀਆਂ ਪ੍ਰੀਖਿਆਵਾਂ ਸਿਰਫ਼ ਜ਼ਰੂਰੀ ਵਿਸ਼ਿਆਂ ਵਿੱਚ ਕਰਵਾਏ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਬੋਰਡ ਦੇ ਪ੍ਰਧਾਨ ਨੇ ਕਨਫਰਮ ਕੀਤਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਸੂਬੇ ਵਿੱਚ ਸਥਿਤੀ ਠੀਕ ਹੋਣ ਤੇ ਪੀਐਸਈਬੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2021 ਦਾ ਆਯੋਜਨ ਕੀਤਾ ਜਾਵੇਗਾ।

ਪੀਐਸਈਬੀ 12ਵੀਂ ਦੀ ਪ੍ਰੀਖਿਆ 2021 ਨੂੰ ਲੈ ਕੇ ਬੋਰਡ ਦੇ ਮੁਖੀ, ਯੋਗਰਾਜ ਸਿੰਘ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਨ ਪੱਤਰ ਤਿਆਰ ਹੋ ਚੁੱਕੇ ਹਨ ਤੇ ਉੱਤਰ ਪੱਤਰੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੋਰਡ ਪ੍ਰੀਖਿਆ ਲਈ ਸੂਬੇ ਭਰ ਵਿੱਚ ਕੁੱਲ2600 ਪ੍ਰੀਖਿਆ ਕੇਂਦਰ ਬਣਾਏ ਗਏ ਹਨ।

ਪ੍ਰੀਖਿਆ ਨੂੰ ਲੈ ਕੇ ਅਜੇ ਤਕ ਕੋਈ ਸਹਿਮਤੀ ਨਹੀਂ ਹੋਈ ਪਰ ਸਾਰੇ ਸਟ੍ਰੀਮ ਵਿੱਚ ਤਿੰਨ ਜ਼ਰੂਰੀ ਵਿਸ਼ਿਆਂ ਲਈ ਬੋਰਡ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇਗਾ।

Click to comment

Leave a Reply

Your email address will not be published.

Most Popular

To Top