News

10 ਰਾਜਾਂ ’ਚ ਸਭ ਤੋਂ ਵੱਧ ਖਤਰਾ, ਇੱਥੇ 71 ਫ਼ੀਸਦੀ ਤੋਂ ਵੱਧ ਕੋਰੋਨਾ ਕੇਸ

ਕੇਂਦਰੀ ਸਿਹਤ ਵਿਭਾਗ ਨੇ ਅੱਜ ਪਿਛਲੇ 24 ਘੰਟਿਆਂ ਦੌਰਾਨ ਆਏ 4,03,738 ਮਾਮਲਿਆਂ ਵਿਚੋਂ 71.75 ਫ਼ੀਸਦੀ ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਸਮੇਤ 10 ਰਾਜਾਂ ਵਿੱਚ ਹਨ। ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ 56,578 ਨਵੇਂ ਮਰੀਜ਼ਾਂ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕਰਨਾਟਕ ਵਿੱਚ 47,563 ਅਤੇ ਕੇਰਲ ਵਿੱਚ 41,971 ਮਾਮਲੇ ਆਏ ਹਨ।

Huge Shelters for Coronavirus Patients Pose New Risks, Experts Fear - The  New York Times

ਵਿਭਾਗ ਮੁਤਾਬਕ ਕੁੱਲ 30.22 ਕਰੋੜ ਨਮੂਨਿਆਂ ਦੀ ਜਾਂਚ ਪੂਰੇ ਦੇਸ਼ ਵਿੱਚ ਕੀਤੀ ਗਈ ਹੈ। ਜਦਕਿ ਰੋਜ਼ਾਨਾ ਕੋਵਿਡ-19 ਦੀ ਦਰ 21.64 ਫ਼ੀ ਸਦੀ ਹੈ। ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲ ਨਾਡੂ, ਉੱਤਰ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ, ਮੱਧ ਪ੍ਰਦੇਸ਼, ਬਿਹਾਰ ਦੇਸ਼ ਦੇ 82.94% ਜ਼ੇਰੇ ਇਲਾਜ ਮਰੀਜ਼ ਹਨ।

ਵਿਭਾਗ ਮੁਤਾਬਕ ਰਾਸ਼ਟਰੀ ਮੌਤ ਦਰ ਡਿੱਗ ਰਹੀ ਹੈ ਤੇ ਇਹ ਫਿਲਹਾਲ 1.09 ਫ਼ੀ ਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ 4,092 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 74.93 ਫ਼ੀ ਸਦੀ ਮਰੀਜ਼ਾਂ ਦੀਆਂ ਮੌਤਾਂ 10 ਰਾਜਾਂ ਵਿੱਚ ਹੋਈਆਂ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 864 ਲੋਕਾਂ ਦੀ ਜਾਨ ਗਈ ਹੈ।

ਇਸ ਤੋਂ ਬਾਅਦ ਕਰਨਾਟਕ ’ਚ 482 ਵਿਅਕਤੀਆਂ ਦੀ ਮੌਤ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ’ਚ ਦਿੱਤੀਆਂ ਗਈਆਂ ਟੀਕੇ ਦੀਆਂ ਕੁੱਲ ਖ਼ੁਰਾਕਾਂ ਦਾ 66.78 ਫ਼ੀਸਦੀ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਬਿਹਾਰ ਤੇ ਆਂਧਰਾ ਪ੍ਰਦੇਸ਼ ’ਚ ਹੀ ਦਿੱਤਾ ਗਿਆ ਹੈ।

ਜੇਰੇ ਇਲਾਜ ਵਿੱਚ ਮਰੀਜ਼ਾਂ ਦੀ ਗਿਣਤੀ 37,36,648 ਤੱਕ ਪਹੁੰਚ ਗਈ ਹੈ ਤੇ ਇਹ ਕੁੱਲ ਮਾਮਲਿਆਂ ਦਾ 16.76 ਫ਼ੀਸਦੀ ਹੈ। ਮਰੀਜ਼ਾਂ ਦੀ ਗਿਣਤੀ ਵਿੱਚ 13,202 ਦੀ ਕਮੀ ਆਈ ਹੈ।

Click to comment

Leave a Reply

Your email address will not be published. Required fields are marked *

Most Popular

To Top