1 ਸਾਲ ’ਚ ਕਰੀਬ 21 ਰੁਪਏ ਮਹਿੰਗਾ ਹੋਇਆ ਪੈਟਰੋਲ

ਅੱਜ 11ਵੇਂ ਦਿਨ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਤੇਲ ਦੀਆਂ ਕੀਮਤਾਂ ਸਥਿਰ ਕਿਉਂ ਹਨ ਇਹ ਸਮਝ ਤੋਂ ਪਰੇ ਹੈ ਕਿਉਂ ਕਿ ਗਲੋਬਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ 65 ਡਾਲਰ ਤੋਂ ਉਪਰ ਪਹੁੰਚ ਚੁੱਕੀਆਂ ਹਨ ਅਤੇ ਹੌਲੀ-ਹੌਲੀ 70 ਡਾਲਰ ਹੋਰ ਵਧ ਰਹੀਆਂ ਹਨ। ਓਪੀਈਸੀ ਦੇਸ਼ਾਂ ਨੇ ਵੀ ਭਾਰਤ ਦੇ ਉਤਪਾਦਨ ਵਿੱਚ ਕਟੌਤੀ ਘਟ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।

ਦਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਵਾਰ ਬਦਲਾਅ 27 ਫਰਵਰੀ 2021 ਨੂੰ ਹੋਇਆ ਸੀ। ਉਸ ਸਮੇਂ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 24 ਪੈਸੇ ਵਧੀਆਂ ਸਨ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਇਸ ਦੇ ਬਾਵਜੂਦ ਵੀ ਕੀਮਤਾਂ ਰਿਕਾਰਡ ਲੈਵਲ ਤੇ ਹਨ। ਦਿੱਲੀ ਵਿੱਚ ਅੱਜ ਵੀ ਪੈਟਰੋਲ 91.17 ਰੁਪਏ ਪ੍ਰਤੀ ਲੀਟਰ ਤੇ ਮਿਲ ਰਿਹਾ ਹੈ ਜੋ ਕਿ ਨਵਾਂ ਰਿਕਾਰਡ ਹੈ।
ਮੁੰਬਈ ਵਿੱਚ ਪੈਟਰੋਲ 97.47 ਅਤੇ ਕੋਲਕਾਤਾ ਵਿੱਚ ਪੈਟਰੋਲ 91.35 ਰੁਪਏ ਹੈ। ਚੇਨੱਈ ਵਿੱਚ ਪੈਟਰੋਲ ਦੀ ਕੀਮਤ ਬੀਤੇ 11 ਦਿਨਾਂ ਤੋਂ 93.11 ਰੁਪਏ ਪ੍ਰਤੀ ਲੀਟਰ ਹੈ। ਦਿੱਲੀ ਵਿੱਚ ਸਭ ਤੋਂ ਮਹਿੰਗਾ ਡੀਜ਼ਲ ਪਿਛਲੇ ਸਾਲ ਜੁਲਾਈ ਦੇ ਆਖਰੀ ਹਫ਼ਤੇ ਵਿੱਚ ਵਿਕਿਆ ਸੀ ਉਸ ਸਮੇਂ ਕੀਮਤ 81.94 ਰੁਪਏ ਪ੍ਰਤੀ ਲੀਟਰ ਸੀ ਅਤੇ ਪੈਟਰੋਲ ਦਾ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ ਸੀ। ਫਰਵਰੀ ਵਿੱਚ ਹੁਣ ਤਕ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ 16 ਵਾਰ ਵਾਧਾ ਹੋਇਆ ਹੈ।
1 ਫਰਵਰੀ ਨੂੰ ਦਿੱਲੀ ਪੈਟਰੋਲ ਦੀ ਕੀਮਤ 86.30 ਰੁਪਏ ਪ੍ਰਤੀ ਲੀਟਰ ਸੀ ਉਸ ਸਮੇਂ ਤੋਂ ਲੈ ਕੇ ਹੁਣ ਤਕ ਕੀਮਤ 4.87 ਰੁਪਏ ਤਕ ਵਧ ਚੁੱਕੀ ਹੈ। ਜੇ ਅੱਜ ਦੀਆਂ ਕੀਮਤਾਂ ਦੀ ਤੁਲਨਾ ਸਾਲ ਪਹਿਲਾਂ ਦੀਆਂ ਕੀਮਤਾਂ ਨਾਲ ਕੀਤੀ ਜਾਵੇ ਤਾਂ 10 ਮਾਰਚ 2020 ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 70.29 ਰੁਪਏ ਪ੍ਰਤੀ ਲੀਟਰ ਸੀ, ਯਾਨੀ ਸਾਲ ਭਰ ਵਿੱਚ ਪੈਟਰੋਲ 20.88 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਉੱਥੇ ਹੀ ਡੀਜ਼ਲ ਦੀ ਕੀਮਤ ਮਾਰਚ 2020 ਨੂੰ 63.01 ਰੁਪਏ ਪ੍ਰਤੀ ਲੀਟਰ ਸੀ ਯਾਨੀ ਡੀਜ਼ਲ ਦੀ ਸਾਲ ਭਰ ਵਿੱਚ 18.46 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
