News

1 ਸਤੰਬਰ ਤੋਂ ਦੇਸ਼ ਦੇ ਇਹਨਾਂ ਸੂਬਿਆਂ ’ਚ ਖੁੱਲ੍ਹੇ ਸਕੂਲ, ਕੋਰੋਨਾ ਨਿਯਮਾਂ ਦਾ ਰੱਖਿਆ ਜਾਵੇਗਾ ਖਿਆਲ

1 ਸਤੰਬਰ 2021 ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਸੁਰੱਖਿਆ ਪ੍ਰੋਟੋਕਾਲ ਨਾਲ ਸਕੂਲਾਂ ਨੂੰ ਮੁੜ ਖੋਲ੍ਹਿਆ ਗਿਆ ਹੈ। ਕੋਵਿਡ-19 ਗਲੋਬਲ ਮਹਾਂਮਾਰੀ ਕਾਰਨ ਲੰਬੇ ਵਕਫ਼ੇ ਤੋਂ ਬੰਦ ਪਏ ਸਕੂਲ ਆਖਰਕਾਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹ ਗਏ ਹਨ। ਵਿਦਿਆਰਥੀ ਮਾਸਕ ਪਾ ਕੇ ਸਕੂਲ ਵਿੱਚ ਐਂਟਰੀ ਕਰਦੇ ਨਜ਼ਰ ਆਏ। ਇਸ ਦੌਰਾਨ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ।

Schools And Colleges To Reopen In Himachal Pradesh From November 2

ਦਿੱਲੀ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਸ਼ਹਿਰ ਵਿੱਚ ਭਾਰੀ ਮੀਂਹ ਦਰਮਿਆਨ ਹੱਥਾਂ ਵਿੱਚ ਛੱਤਰੀ ਲੈ ਕੇ ਮੂੰਹ ਤੇ ਮਾਸਕ ਲਾ ਕੇ ਵਿਦਿਆਰਥੀ ਸਕੂਲ ਜਾਂਦੇ ਨਜ਼ਰ ਆਏ। ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਬੀਤੇ ਸ਼ੁੱਕਰਵਾਰ ਐਲਾਨ ਕੀਤਾ ਸੀ ਕਿ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ, ਕਾਲਜ, ਕੋਚਿੰਗ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ।

ਹਰਿਆਣਾ ਵਿੱਚ ਸਕੂਲ ਖੋਲ੍ਹੇ ਗਏ ਹਨ। ਹਰਿਆਣਾ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਸੂਬੇ ਵਿੱਚ 1 ਸਤੰਬਰ ਤੋਂ ਚੌਥੀ ਅਤੇ 5ਵੀਂ ਜਮਾਤ ਲਈ ਪ੍ਰਾਇਮਰੀ ਸਕੂਲਾਂ ਨੂੰ ਮੁੜ ਖੋਲ੍ਹਿਆ ਜਾਵੇ। ਨਾਲ ਹੀ ਇਹ ਵੀ ਕਿਹਾ ਸੀ ਕਿ ਵਿਦਿਆਰਥੀ, ਸਕੂਲ ਆਉਣ ਲਈ ਆਪਣੇ ਮਾਪਿਆਂ ਤੋਂ ਲਿਖਤੀ ਵਿੱਚ ਆਗਿਆ ਲੈ ਕੇ ਆਉਣਗੇ।

ਤਾਮਿਲਨਾਡ ਵਿੱਚ ਵੀ ਅੱਜ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਸੋਮਵਾਰ ਨੂੰ ਸਕੂਲ ਖੋਲ੍ਹੇ ਜਾਣ ਦਾ ਐਲਾਨ ਕੀਤਾ ਸੀ।

ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਉੱਤਰ ਪ੍ਰਦੇਸ਼ ਵਿੱਚ ਸਕੂਲ ਅੱਜ ਤੋਂ 1 ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਲਖਨਊ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਬਾਅਦ ਫਿਜੀਕਲ ਕਲਾਸਾਂ ਅਟੈਂਡ ਕਰਨ ਲਈ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਦੇਖ ਰਹੇ ਹਾਂ।

ਮੱਧ ਪ੍ਰਦੇਸ਼ ਸਰਕਾਰ ਨੇ ਜਮਾਤ 6ਵੀਂ ਤੋਂ 12ਵੀਂ ਲਈ 50 ਫ਼ੀਸਦੀ ਸਮਰੱਥਾ ਨਾਲ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਅੱਜ 1 ਸਤੰਬਰ ਨੂੰ ਸਕੂਲ ਖੋਲ੍ਹੇ ਗਏ ਹਨ। ਸਕੂਲਾਂ ਵਿੱਚ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸੂਬੇ ਦੇ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਕਿਹਾ ਕਿ 1 ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਜਮਾਤਾਂ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਬਾਅਦ ਵਿੱਚ ਲਿਆ ਜਾਵੇਗਾ।

ਰਾਜਸਥਾਨ ਵਿੱਚ ਵੀ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲ ਖੁੱਲ੍ਹ ਗਏ ਹਨ। ਸਿਰਫ 50 ਫ਼ੀਸਦੀ ਸਮਰੱਥਾ ਨਾਲ ਵਿਦਿਆਰਥੀ ਜਮਾਤਾਂ ਵਿੱਚ ਹਾਜ਼ਰ ਹੋ ਸਕਣਗੇ ਅਤੇ ਕੋਰੋਨਾ ਵਾਇਰਸ ਨਿਯਮਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਤੇਲੰਗਾਨਾ ਵਿੱਚ ਵੀ ਕਾਲਜ, ਸਕੂਲ ਅਤੇ ਕੋਚਿੰਗ ਸੈਂਟਰ ਸਮੇਤ ਸਾਰੀਆਂ ਸਿੱਖਿਅਕ ਸੰਸਥਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ। ਹੈਦਰਾਬਾਦ ਵਿੱਚ ਅੱਜ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦਾ ਸੂਬਾਈ ਸਰਕਾਰ ਦੀ ਆਗਿਆ ਦੇ ਬਾਵਜੂਦ ਕਈ ਸਕੂਲ ਬੰਦ ਹਨ।

ਉੱਤਰ ਪ੍ਰਦੇਸ਼

Click to comment

Leave a Reply

Your email address will not be published.

Most Popular

To Top