1 ਅਗਸਤ ਤੋਂ ਹੋਣਗੇ ਇਹ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ’ਚ ਵੀ ਹੋ ਸਕਦਾ ਵਾਧਾ!

ਅਗਸਤ ਮਹੀਨੇ ਤੋਂ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋ ਰਹੀਆਂ ਹਨ। ਇਹਨਾਂ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਅਤੇ ਜੀਵਨ ’ਤੇ ਪਵੇਗਾ। ਇਹੀ ਕਾਰਨ ਹੈ ਕਿ ਇਹਨਾਂ ਤਬਦੀਲੀਆਂ ਦੀ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਹੋਣੀ ਜ਼ਰੂਰੀ ਹੈ। 1 ਅਗਸਤ ਤੋਂ ਬੈਂਕ ਤੋਂ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਵਿੱਚ ਵੀ ਕੀਤਾ ਜਾ ਸਕੇਗਾ। ਏਟੀਐਮ ਦੀ ਵਰਤੋਂ ਵੀ ਹੁਣ ਸੋਚ-ਸਮਝ ਕੇ ਕਰਨੀ ਪਵੇਗੀ ਕਿਉਂ ਕਿ ਏਟੀਐਮ ਤੋਂ ਪੈਸੇ ਕਢਵਾਉਣ ਲਈ ਜ਼ਿਆਦਾ ਫੀਸ ਦੇਣੀ ਪਵੇਗੀ।

ਬੈਂਕ ਛੁੱਟੀ ਵਾਲੇ ਦਿਨ ਤਨਖ਼ਾਹ ਅਤੇ ਪੈਨਸ਼ਨ ਉਪਲੱਬਧ
ਬੈਂਕ ਤੋਂ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਆਰਬੀਆਈ ਨੇ ਨੈਸ਼ਨਲ ਆਟੋਮੈਟਿਡ ਕਲੀਅਰਿੰਗ ਹਾਊਸ ਪ੍ਰਣਾਲੀ ਨੂੰ ਸੱਤ ਦਿਨਾਂ ਲਈ ਕਾਰਜਸ਼ੀਲ ਰੱਖਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਅਪਣੀ ਤਨਖ਼ਾਹ ਜਾਂ ਪੈਨਸ਼ਨ ਲਈ ਸ਼ਨੀਵਾਰ ਅਤੇ ਐਤਵਾਰ ਯਾਨੀ ਵੀਕੈਂਡ ਦੇ ਲੰਘਣ ਦੀ ਉਡੀਕ ਨਹੀਂ ਕਰਨੀ ਪਵੇਗੀ। ਛੁੱਟੀ ਵਾਲੇ ਦਿਨ ਤੁਹਾਡੇ ਖਾਤੇ ਵਿੱਚੋਂ ਕਿਸ਼ਤ ਵੀ ਕੱਟ ਲਈ ਜਾਵੇਗੀ। ਯਾਨੀ 1 ਅਗਸਤ ਤੋਂ ਤੁਹਾਨੂੰ ਤਨਖ਼ਾਹ, ਪੈਨਸ਼ਨ ਅਤੇ ਈਐਮਆਈ ਭੁਗਤਾਨ ਵਰਗੇ ਮਹੱਤਵਪੂਰਨ ਲੈਣ-ਦੇਣ ਲਈ ਕੰਮ ਦੇ ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ।

ਐਲਪੀਜੀਪੀ ਸਿਲੰਡਰ ਦੀਆਂ ਕੀਮਤਾਂ ਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੇਂਦਰ ਸਰਕਾਰ ਐਲਪੀਜੀ ਸਿਲੰਡਰ ਦੀ ਕੀਮਤ ਦਾ ਐਲਾਨ ਕਰਦੀ ਹੈ। ਪਿਛਲੇ ਮਹੀਨੇ ਸਰਕਾਰ ਨੇ 14.2 ਕਿਲੋ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 25.50 ਰੁਪਏ ਦਾ ਵਾਧਾ ਕੀਤਾ ਸੀ।
ICICI ਬੈਂਕ ਦੇ ਗਾਹਕਾਂ ਨੂੰ ਕਰਨਾ ਪਵੇਗਾ ਵੱਧ ਭੁਗਤਾਨ
ICICI ਬੈਂਕ ਵਿਚੋਂ ਪੈਸੇ ਕਢਵਾਉਣ, ਜਮ੍ਹਾਂ ਕਰਾਉਣ ਅਤੇ ਚੈੱਕ ਬੁੱਕ ਚਾਰਜ ਸਮੇਤ ਕਈ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਤੁਸੀਂ ਬੈਂਕ ਸ਼ਾਖਾ ਵਿੱਚ ਚੈੱਕ ਨਾਲ ਸਿਰਫ਼ 4 ਵਾਰ ਨਕਦ ਲੈਣ-ਦੇਣ ਕਰ ਸਕੋਗੇ। ATM ਰਾਹੀਂ, ਤੁਸੀਂ 6 ਮਹਾਨਗਰਾਂ ਵਿੱਚ ਇੱਕ ਮਹੀਨੇ ਵਿੱਚ 3 ਲੈਣ-ਦੇਣ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਨੰਬਰ ਦੂਜੇ ਸ਼ਹਿਰਾਂ ਵਿੱਚ 5 ਵਾਰ ਮੁਫ਼ਤ ਹੈ। ਇਸ ਤੋਂ ਬਾਅਦ ਤੁਹਾਨੂੰ ਚਾਰਜ ਦੇਣਾ ਪਵੇਗਾ। ਇੱਕ ਚਾਰਜ ਦੇ ਰੂਪ ਵਿੱਚ, ਤੁਹਾਨੂੰ ਹਰ ਟ੍ਰਾਂਜੈਕਸ਼ਨ ਤੇ ਮੈਟਰੋ ਸ਼ਹਿਰਾਂ ਵਿੱਚ 20 ਰੁਪਏ ਅਤੇ ਦੂਜੇ ਸ਼ਹਿਰਾਂ ਵਿੱਚ 8.50 ਰੁਪਏ ਅਦਾ ਕਰਨੇ ਪੈਣਗੇ।
ਏਟੀਐਮ ਤੋਂ ਪੈਸੇ ਕਢਵਾਉਣਾ ਹੋਵੇਗਾ ਮਹਿੰਗਾ
1 ਅਗਸਤ ਤੋਂ ਏਟੀਐਮ ਇੰਟਰਚੇਂਜ ਫ਼ੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤੀ ਗਈ ਹੈ। ਜਦਕਿ ਗ਼ੈਰ-ਵਿੱਤੀ ਲੈਣ-ਦੇਣ ’ਤੇ ਫ਼ੀਸ ਵੀ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਗਈ ਹੈ। ਦੂਜੇ ਬੈਂਕਾਂ ਦੇ ਗਾਹਕ ਵੀ ਇਹਨਾਂ ਮਸ਼ੀਨਾਂ ਤੋਂ ਪੈਸੇ ਕਢਵਾਉਂਦੇ ਜਾਂ ਟ੍ਰਾਂਸਫਰ ਕਰਦੇ ਹਨ ਇਸ ਲਈ ਏਟੀਐਮ ਹਰ ਥਾਂ ਉਪਲੱਬਧ ਕੀਤੇ ਗਏ ਹਨ।
ਆਈਪੀਪੀਬੀ ਡੋਰ ਸਟੈਪ ਬੈਂਕਿੰਗ ਲਈ ਫ਼ੀਸਾਂ ਦਾ ਭੁਗਤਾਨ ਕਰਨਾ ਇੰਡੀਅਨ ਪੋਸਟ ਪੇਮੈਂਟ ਬੈਂਕ ਦੀ ਡੋਰ ਸਟੈਪ ਬੈਂਕਿੰਗ ਸਹੂਲਤ ਲਈ ਤੁਹਾਨੂੰ ਇੱਕ ਫ਼ੀਸ ਅਦਾ ਕਰਨੀ ਪਵੇਗੀ। ਆਈਪੀਪੀਬੀ ਮੁਤਾਬਕ ਹੁਣ ਹਰ ਵਾਰ ਡੋਰ ਸਟੈਪ ਬੈਂਕਿੰਗ ਸਹੂਲਤ ਲਈ 20 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪਵੇਗਾ। ਹੁਣ ਤੱਕ ਡੋਰ ਸਟੈਪ ਬੈਂਕਿੰਗ ਲਈ ਕੋਈ ਚਾਰਜ ਨਹੀਂ ਲਾਇਆ ਜਾਂਦਾ। ਹੁਣ ਮਨੀ ਟ੍ਰਾਂਸਫਰ ਅਤ ਮੋਬਾਇਲ ਭੁਗਤਾਨ ਆਦ ਲਈ ਆਈਪੀਪੀਬੀ ਨੂੰ 20 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਵੀ ਕਰਨਾ ਪਵੇਗਾ।
