1 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ, ਪ੍ਰਾਈਵੇਟ ਏਜੰਸੀਆਂ ਮਨਮਰਜ਼ੀ ਦੇ ਭਾਅ ’ਤੇ ਖਰੀਦ ਰਹੀਆਂ ਝੋਨਾ

 1 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ, ਪ੍ਰਾਈਵੇਟ ਏਜੰਸੀਆਂ ਮਨਮਰਜ਼ੀ ਦੇ ਭਾਅ ’ਤੇ ਖਰੀਦ ਰਹੀਆਂ ਝੋਨਾ

ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਦੀ ਕਿਸਮ 1509 ਵੱਡੀ ਮਾਤਰਾ ਵਿੱਚ ਪੁੱਜ ਚੁੱਕੀ ਹੈ। ਇਸ ਦੀ ਸਾਰੀ ਖਰੀਦ ਨਿੱਜੀ ਏਜੰਸੀਆਂ ਨੇ ਕੀਤੀ ਹੈ ਤੇ ਸਰਕਾਰੀ ਖਰੀਦ ਭਾਵੇਂ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਪਰ 1509 ਨੂੰ ਪ੍ਰਾਈਵੇਟ ਏਜੰਸੀਆਂ ਖਰੀਦ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਨਾ ਹੋਣ ਕਰਕੇ ਨੁਕਸਾਨ ਹੁੰਦਾ ਹੈ ਕਿਉਂ ਕਿ ਨਿੱਜੀ ਏਜੰਸੀਆਂ ਵਾਲੇ ਆਪਣੀ ਮਰਜ਼ੀ ਮੁਤਾਬਕ ਰੇਟ ਦਿੰਦੇ ਹਨ। ਕਿਸੇ ਕਿਸਾਨ ਨੂੰ ਕੀਮਤ ਘੱਟ ਦਿੱਤੀ ਜਾਂਦੀ ਹੈ ਤੇ ਕਿਸੇ ਨੂੰ ਵੱਧ।

Punjab: Denied special sitting, Bhagwant Mann calls Assembly session on  Sept 27; to challenge Governor's move in SC | Cities News,The Indian Express

ਜੇ ਸਰਕਾਰ ਇਸ ਝੋਨੇ ਦੀ ਖਰੀਦ ਦੀ ਵਿਵਸਥਾ ਕਰਦੀ ਹੈ ਤਾਂ ਕਿਸਾਨਾਂ ਨੂੰ ਇਸ ਦੀ ਇੱਕ ਹੀ ਕੀਮਤ ਮਿਲ ਸਕਦੀ ਹੈ। ਉਹਨਾਂ ਦੱਸਿਆ ਕਿ ਬਾਸਮਤੀ ਦੀਆਂ ਕਿਸਮਾਂ 1509, 1121, 1718 ਤੇ P-7 ਪਾਣੀ ਘੱਟ ਲੈਂਦੀਆਂ ਹਨ ਤੇ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਹਨ ਜਿਸ ਨਾਲ ਕਣਕ ਤੋਂ ਪਹਿਲਾਂ ਸਬਜ਼ੀ ਲਗਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਦੀ ਸਰਕਾਰੀ ਖਰੀਦ ਦੀ ਵਿਵਸਥਾ ਕਰੇ ਜਾਂ ਆਪਣੀ ਨਿਗਰਾਨੀ ਵਿੱਚ ਇਸ ਦੀ ਖਰੀਦ ਕਰਵਾਏ।

ਕਿਸਾਨਾਂ ਨੇ ਪਿਛਲੇ ਦਿਨੀਂ ਵਰਖਾ ਹੋਣ ਕਰਕੇ ਕਿਸਾਨਾਂ ਦਾ ਖੇਤਾਂ ਤੇ ਮੰਡੀਆਂ ਵਿੱਚ ਦੋਹਰਾ ਨੁਕਸਾਨ ਹੋਇਆ ਹੈ ਕਿਉਂ ਕਿ ਇੱਕ ਪਾਸੇ ਮੰਡੀਆਂ ਵਿੱਚ ਝੋਨਾ ਸਿੱਲਾ ਹੋਣ ਕਰਕੇ ਰੇਟ ਡਿੱਗ ਗਿਆ, ਉੱਥੇ ਹੀ ਖੇਤਾਂ ਵਿੱਚ ਫ਼ਸਲ ਗਿੱਲੀ ਹੋਣ ਨਾਲ ਵਾਢੀ ਅੱਗੇ ਪੈ ਗਈ। ਦੱਸ ਦਈਏ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਝੋਨੇ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਸਨ। ਖੇਤਾਂ ਵਿੱਚ ਪਾਣੀ ਖੜਨ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ।

Leave a Reply

Your email address will not be published.