ਜ਼ਿਆਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣਗੇ ਅਨੇਕ ਫ਼ਾਇਦੇ, ਰਹੋਗੇ ਫਿੱਟ

ਥੋੜੀ-ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਣੀ ਪੀਂਦੇ ਰਹਿਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ। ਜਿਹੜੇ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ, ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਹਨਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ।

ਅਜਿਹੇ ਵਿੱਚ ਉਹਨਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਪਾਣੀ ਹਰ ਮੌਸਮ ਵਿੱਚ ਪੀਣਾ ਫ਼ਾਇਦੇਮੰਦ ਹੈ ਇਹ ਬੌਡੀ ਨੂੰ ਡਿਟੌਕਸੀਫਾਈ ਕਰਦਾ ਹੈ ਤੇ ਤੁਹਾਨੂੰ ਫਿੱਟ ਰੱਖਦਾ ਹੈ। ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵੀ ਪੀ ਸਕਦੇ ਹੋ। ਇਸ ਵਿੱਚ ਤੁਸੀਂ ਥੋੜੀ ਜਿਹੀ ਮਾਤਰਾ ਖੰਡ ਵੀ ਮਿਲਾ ਸਕਦੇ ਹੋ। ਪਾਣੀ ਘੱਟ ਪੀਣ ਨਾਲ ਸਟੋ ਬਣਨ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਯੂਰਿਨ ਨੂੰ ਡਾਇਲਿਊਟ ਕਰਨ ਤੇ ਸਟੂਲਸ ਨੂੰ ਠੀਕ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਬਣਾਈ ਰੱਖਣ ਲਈ ਵੀ ਪਾਣੀ ਦਾ ਸੇਵਨ ਸਹੀ ਮਾਤਰਾ ਵਿੱਚ ਕਰਨਾ ਜ਼ਰੂਰੀ ਹੈ। ਖਿਡਾਰੀਆਂ ਨੂੰ ਅਕਸਰ ਹਾਈਪਰਥਰਮਿਆ ਹੋ ਜਾਂਦਾ ਹੈ।
ਯਾਨੀ ਪਾਣੀ ਦੀ ਕਮੀ ਜਾਂ ਜ਼ਿਆਦਾ ਡੀਹਾਈਡ੍ਰੇਸ਼ਨ ਦੇ ਚਲਦਿਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਅਜਿਹੇ ਵਿੱਚ ਰੀਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ ਤੇ ਪਾਣੀ ਪੀਂਦੇ ਰਹਿਣ ਨਾਲ ਨਾ ਸਿਰਫ ਤੁਸੀਂ ਖੁਦ ਨੂੰ ਫਿੱਟ ਰੱਖ ਪਾਓਗੇ ਸਗੋਂ ਗੰਭੀਰ ਬਿਮਾਰੀਆਂ ਤੋਂ ਬਚ ਸਕੋਗੇ।
