News

ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਨੇ ਕੀਤੀ ਪ੍ਰੈਸ ਕਾਨਫੰਰਸ, ਕਾਂਗਰਸ ’ਤੇ ਲਾਏ ਵੱਡੇ ਇਲਜ਼ਾਮ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਸਾਹਮਣੇ ਆਏ ਹਨ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ, “ਕਾਂਗਰਸ ਸਰਕਾਰ ਨੇ ਮੇਰੇ ਖਿਲਾਫ਼ ਸਾਜਿਸ਼ ਰਚਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ ਹੈ।”

Punjab Congress crisis: Navjot Singh Sidhu to meet CM Charanjit Singh Channi  for talks- The New Indian Express

ਉਹਨਾਂ ਕਿਹਾ ਕਿ, “ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਨੇ ਹਰ ਮੀਟਿੰਗ ਵਿੱਚ ਮੇਰੇ ਖਿਲਾਫ਼ ਸਾਜਿਸ਼ ਰਚੀ ਹੈ। ਇਤਿਹਾਸ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਤਿੰਨ ਮਹੀਨਿਆਂ ਵਿੱਚ ਚਾਰ ਵਾਰ ਡੀਜੀਪੀ ਹੀ ਬਦਲ ਦਿੱਤੇ ਗਏ ਹਨ। ਇੱਕ ਡੀਜੀਪੀ ਨੇ ਮੇਰੇ ਖਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਹਨਾਂ ਨੂੰ ਅਹੁਦੇ ਤੋਂ ਪਾਸੇ ਕੀਤਾ ਗਿਆ ਹੈ।”

ਮਜੀਠੀਆ ਨੇ ਕਿਹਾ ਕਿ, “ਅਫ਼ਸਰਾਂ ਨੂੰ ਡਰਾ-ਧਮਕਾ ਕੇ ਮੇਰੇ ਖਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ। ਮੈਂ ਕਾਨੂੰਨ ਦਾ ਸਦਾ ਸਤਿਕਾਰ ਕਰਦਾ ਹਾਂ। ਮੈਂ ਕਿਤੇ ਨਹੀਂ ਗਿਆ ਸੀ, ਇੱਥੇ ਹੀ ਸੀ।” ਉਹਨਾਂ ਕਿਹਾ ਕਿ, “ਮੇਰੇ ਲਈ ਦੁਆਵਾਂ ਕਰਨ ਵਾਲੇ ਲੱਖਾਂ ਲੋਕਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।” ਉਹਨਾਂ ਕਿਹਾ ਕਿ, “ਅਜੇ ਤਾਂ ਪਾਰਟੀ ਸ਼ੁਰੂ ਹੋਈ ਹੈ, ਟਰੇਲਰ ਤੋਂ ਬਾਅਦ ਫਿਲਮ ਦਿਖਾਵਾਂਗੇ। ਜੇ ਮੈਂ ਕਾਂਗਰਸ ਨਾਲ ਰਲਿਆ ਹੋਇਆ ਹਾਂ ਤਾਂ ਕੇਜਰੀਵਾਲ ਨਾਲ ਵੀ ਰਲਿਆ ਹੋਇਆ ਹਾਂ। ਹੱਕ-ਸੱਚ ਦੀ ਜਿੱਤ ਹੋਈ ਹੈ।”

Click to comment

Leave a Reply

Your email address will not be published.

Most Popular

To Top